ਐਡੀਲੇਡ ਚ ਵਿਸਾਖੀ ਦਿਹਾੜਾ ਮਨਾਓੁਣ ਸਬੰਧੀ ਮੇਲੇ ਦਾ ਪੋਸਟਰ ਰਿਲੀਜ਼

02/17/2021 2:16:50 PM

ਐਡੀਲੇਡ (ਕਰਨ ਬਰਾੜ)  ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵੱਲੋਂ ਐਡੀਲੇਡ ਓਮਨੀ ਫੰਕਸਨ ਹਾਲ ਵਿੱਚ ਵਿਸਾਖੀ ਮੇਲੇ ਦਾ ਪੋਸਟਰ ਸਭਨਾਂ ਦੇ ਸਹਿਯੋਗ ਨਾਲ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਸੰਸਥਾ ਦੇ ਨੁਮਾਇੰਦੇ ਅਵਤਾਰ ਸਿੰਘ ਰਾਜੂ, ਦਵਿੰਦਰ ਸਿੰਘ ਚਾਹਲ, ਲੱਕੀ ਸਿੰਘ, ਬਚਿੱਤਰ ਕੁਹਾੜ ਅਤੇ ਗੁਰਮੀਤ ਸਿੰਘ ਵਾਲੀਆ ਨੇ ਦੱਸਿਆ ਕਿ ਵਿਸਾਖੀ ਮੇਲਾ 3 ਅਪ੍ਰੈਲ ਨੂੰ ਧਾਰਮਿਕ ਰੰਗਤ ਵਿੱਚ ਮਨਾਇਆ ਜਾਵੇਗਾ ਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੋਵੇਗਾ। 

ਵਿਸਾਖੀ ਮੇਲਾ ਸਵੇਰੇ ਸ੍ਰੀ ਸੁੱਖਮਨੀ ਸਾਹਿਬ ਜੀ ਦੇ ਜਾਪ ਨਾਲ ਸ਼ੁਰੂ ਹੋ ਕਿ ਸ਼ਾਮ ਤੱਕ ਨਿਰੰਤਰ ਜਾਰੀ ਰਹੇਗਾ। ਇਸ ਦੌਰਾਨ ਉਘੇ ਰਾਗੀ ਤੇ ਪ੍ਰਚਾਰਕ ਸੰਗਤਾਂ ਨੂੰ ਕਥ, ਕੀਰਤਨ ਰਾਹੀਂ ਗੁਰੂ ਸ਼ਬਦ ਨਾਲ ਜੋੜਨਗੇ। ਪ੍ਰਬੰਧਕਾਂ ਅਨੁਸਾਰ ਵਿਸਾਖੀ ਦਿਹਾੜੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਬੱਚਿਆਂ ਨੂੰ ਦਿੱਤੇ ਗਏ ਪ੍ਰਸ਼ਨਾਂ ਦੇ ਸਹੀ ਉਤਰ ਦੇਣ ਵਾਲੇ ਬੱਚਿਆਂ ਨੂੰ ਗਿਫਟ ਕਾਰਡ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮੇਲੇ ਵਿੱਚ ਬੀਬੀਆਂ ਵਿੱਚ ਕੁਰਸੀ ਰੇਸ ਮੁਕਾਬਲਾ, ਜੌਝਾਰੂ ਸਿੱਖ ਨੌਜਵਾਨਾਂ ਵੱਲੋਂ ਗਤਕੇ ਦੇ ਜੌਹਰ, ਕਬੱਡੀ ਮੁਕਾਬਲਾ, ਕਿਸਾਨੀ ‘ਤੇ ਨਾਟਕ ਸਮੇਤ ਹੋਰ ਅਨੇਕਾਂ ਰੌਚਿਕ ਪੇਸਕਾਰੀਆ ਸੰਗਤਾਂ ਨੂੰ ਆਕਰਸ਼ਿਤ ਕਰਨਗੀਆਂ। 

ਪੜ੍ਹੋ ਇਹ ਅਹਿਮ ਖਬਰ- ਕੱਟੜਵਾਦ ਖ਼ਿਲਾਫ਼ ਫਰਾਂਸ ਦੀ ਸੰਸਦ 'ਚ ਨਵਾਂ ਬਿੱਲ ਪੇਸ਼, ਪੀ.ਐੱਮ. ਨੇ ਕਹੀ ਇਹ ਗੱਲ

ਉਨ੍ਹਾਂ ਅੱਗੇ ਕਿਹਾ ਕਿ ਮੇਲੇ ਵਿੱਚ ਕਿਸਾਨ ਅੰਦੋਲਨ ਅਤੇ ਵਿਸਾਖੀ ਤਿਉਹਾਰ ਨਾਲ ਸਬੰਧਤ ਵਿਸ਼ੇਸ਼ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ ਅਤੇ ਵਿਸਾਖੀ ਮੇਲੇ ਵਿੱਚ ਚਾਹ ਸਮੇਤ ਲੰਗਰ ਦਾ ਪ੍ਰਬੰਧ ਸਵੇਰ ਤੋਂ ਸ਼ਾਮ ਤੱਕ ਨਿਰੰਤਰ ਜਾਰੀ ਰਹੇਗਾ। ਬਾਅਦ ਦੁਪਹਿਰ ਪੰਜਾਬੀ ਵਿਰਸਾ ਅਤੇ ਸਿੱਖ ਵਿਰਾਸਤ ਨਾਲ ਸਬੰਧਤ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ। ਪ੍ਰਬੰਧਕਾਂ ਵੱਲੋਂ ਮੇਲੇ ਦੌਰਾਨ ਦੱਖਣੀ ਆਸਟ੍ਰੇਲੀਆ ਗੌਰਮਿੰਟ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਤੋਂ ਬਚਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਸਮਾਗਮ ਵਿੱਚ ਐਡੀਲੇਡ ਦੇ ਪ੍ਰਮੁੱਖ ਸ਼ਖ਼ਸੀਅਤਾਂ ਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਿਰਕਤ ਕੀਤੀ ਤੇ ਵਿਸਾਖੀ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਸੰਸਥਾ ਦੇ ਨੁਮਾਇੰਦਿਆਂ ਨੇ ਵਿਸਾਖੀ ਮਨਾਉਣ ਲਈ ਮਿਲ ਰਹੇ ਸਹਿਯੋਗ ਦਾ ਦਿਲੋਂ ਧੰਨਵਾਦ ਕੀਤਾ ਤੇ ਪ੍ਰੀਵਾਰਾਂ ਸਮੇਤ ਪੁੱਜਣ ਦੀ ਅਪੀਲ ਕੀਤੀ।


Vandana

Content Editor

Related News