ਅਡਾਨੀ ਗਰੁੱਪ ਨੇ 2030 ਤੱਕ 45 ਗੀਗਾਵਾਟ ਨਵਿਆਉਣਯੋਗ ਊਰਜਾ ਹਾਸਲ ਕਰਨ ''ਤੇ ਰੱਖੀ ਨਜ਼ਰ
Tuesday, Mar 26, 2024 - 12:47 PM (IST)
ਲੰਡਨ (ਭਾਸ਼ਾ) - ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਦਾ ਟੀਚਾ 2030 ਤੱਕ 45 ਗੀਗਾਵਾਟ ਨਵਿਆਉਣਯੋਗ ਊਰਜਾ ਪ੍ਰਾਪਤ ਕਰਨਾ ਹੈ, ਜੋ ਗੁਜਰਾਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਨਵਿਆਉਣਯੋਗ ਊਰਜਾ ਪਾਰਕ ਬਣਾ ਰਿਹਾ ਹੈ। ਦੱਸ ਦੇਈਏ ਕਿ ਗੌਤਮ ਅਡਾਨੀ ਲੰਡਨ ਦੇ ਸਾਇੰਸ ਮਿਊਜ਼ੀਅਮ ਵਿੱਚ 'ਊਰਜਾ ਕ੍ਰਾਂਤੀ: ਅਡਾਨੀ ਗ੍ਰੀਨ ਐਨਰਜੀ ਕੋਰੀਡੋਰ' ਦੇ ਉਦਘਾਟਨੀ ਸਮਾਰੋਹ ਵਿੱਚ ਪਹੁੰਚੇ।
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਇਸ ਮੌਕੇ ਬੋਲਦਿਆਂ ਗੌਤਮ ਅਡਾਨੀ ਨੇ ਕਿਹਾ ਕਿ ਉਨ੍ਹਾਂ ਦੇ ਸਮੂਹ ਦੀ ਨਵਿਆਉਣਯੋਗ ਊਰਜਾ ਸ਼ਾਖਾ, ਅਡਾਨੀ ਗ੍ਰੀਨ ਐਨਰਜੀ, ਇੱਕ ਊਰਜਾ ਤਬਦੀਲੀ ਦੀ ਅਗਵਾਈ ਕਰ ਰਹੀ ਹੈ ਜੋ ਗ੍ਰਹਿ ਦੀ ਦੇਖਭਾਲ ਲਈ ਵਚਨਬੱਧਤਾ ਦਾ ਸਨਮਾਨ ਕਰਦੀ ਹੈ। ਇਹ ਸਿਰਫ਼ ਇਸ ਪੀੜ੍ਹੀ ਅਤੇ ਅਗਲੀ ਪੀੜ੍ਹੀ ਲਈ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹੈ।
ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ
ਉਹਨਾਂ ਨੇ ਕਿਹਾ ਕਿ ਦੁਨੀਆ ਦੀ ਮੋਹਰੀ ਸੂਰਜੀ ਊਰਜਾ ਉਤਪਾਦਕ ਅਤੇ ਭਾਰਤ ਦੀ ਸਭ ਤੋਂ ਵੱਡੀ ਨਵਿਆਉਣਯੋਗ ਊਰਜਾ ਕੰਪਨੀ ਹੋਣ ਦੇ ਨਾਤੇ ਅਸੀਂ ਕਈ ਵੱਡੇ ਕਦਮ ਚੁੱਕ ਰਹੇ ਹਾਂ। ਅਰਬਪਤੀ ਨੇ ਕਿਹਾ ਕਿ ਗੁਜਰਾਤ ਦੇ ਖਾਵੜਾ ਵਿਚ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਨਵਿਆਉਣਯੋਗ ਊਰਜਾ ਪਾਰਕ ਬਣਾ ਰਹੇ ਹਾਂ। ਇਸ ਦੀ ਉਤਪਾਦਨ ਸਮਰੱਥਾ 30 ਗੀਗਾਵਾਟ ਊਰਜਾ ਦੀ ਹੋਵੇਗੀ ਅਤੇ ਇਹ ਅਵਿਸ਼ਵਾਸ਼ਯੋਗ ਤੌਰ 'ਤੇ ਵੱਡੀ ਹੈ। ਇਸ ਦਾ 538 ਵਰਗ ਕਿਲੋਮੀਟਰ ਖੇਤਰ ਪੈਰਿਸ ਤੋਂ ਪੰਜ ਗੁਣਾ ਵੱਡਾ ਹੈ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਗਰੁੱਪ ਦੇ ਚੇਅਰਮੈਨ ਅਡਾਨੀ ਨੇ ਕਿਹਾ ਕਿ ਇਹ 2030 ਤੱਕ ਨਵਿਆਉਣਯੋਗ ਊਰਜਾ ਦੇ 45 ਗੀਗਾਵਾਟ ਤੱਕ ਪਹੁੰਚਣ ਦੇ ਟੀਚੇ ਦਾ ਹਿੱਸਾ ਹੈ। ਉਸਨੇ ਕਿਹਾ, "ਇਹ ਇੰਗਲੈਂਡ ਦੇ ਕਰੀਬ ਹਰ ਘਰ ਨੂੰ ਸਾਫ਼ ਊਰਜਾ ਪ੍ਰਦਾਨ ਕਰਵਾਉਣ ਵਰਗਾ ਹੋਵੇਗਾ।" ਵਰਤਮਾਨ ਵਿੱਚ ਇਸ ਕੋਲ 9.5 ਗੀਗਾਵਾਟ ਤੋਂ ਵੱਧ ਦਾ ਸੰਚਾਲਿਤ ਨਵਿਆਉਣਯੋਗ ਸਮਰੱਥਾ ਅਤੇ 21.8 ਗੀਗਾਵਾਟ (ਜੀਡਬਲਯੂ) ਤੱਕ ਦੇ 'ਲਾਕ-ਇਨ' ਪ੍ਰਾਜੈਕਟ ਹਨ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8