ਅਦਾਕਾਰਾ ਮਾਹਿਆ ਮਾਹੀ ਢਾਕਾ ਏਅਰਪੋਰਟ ’ਤੇ ਗ੍ਰਿਫ਼ਤਾਰ

Sunday, Mar 19, 2023 - 11:56 AM (IST)

ਅਦਾਕਾਰਾ ਮਾਹਿਆ ਮਾਹੀ ਢਾਕਾ ਏਅਰਪੋਰਟ ’ਤੇ ਗ੍ਰਿਫ਼ਤਾਰ

ਢਾਕਾ (ਅਨਸ)– ਢਾਕਾ ਦੀ ਫ਼ਿਲਮ ਅਦਾਕਾਰਾ ਮਾਹਿਆ ਮਾਹੀ ਨੂੰ ਸ਼ਨੀਵਾਰ ਨੂੰ ਡਿਜੀਟਲ ਸੁਰੱਖਿਆ ਕਾਨੂੰਨ (ਡੀ. ਐੱਸ. ਏ.) ਦੇ ਤਹਿਤ ਦਰਜ ਇਕ ਮਾਮਲੇ ’ਚ ਹਜ਼ਰਤ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਬਿਆਨ ਮੁਤਾਬਕ ਮਾਹਿਆ ਮਾਹੀ ਨੇ ਆਪਣੇ ਫੇਸਬੁੱਕ ਪੇਜ ਤੋਂ ਪੁਲਸ ’ਤੇ ਦੋਸ਼ ਲਗਾਉਂਦਿਆਂ ਸ਼ੁੱਕਰਵਾਰ ਤੜਕੇ ਲਾਈਵ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਬੰਗਲਾਦੇਸ਼ : ਖੱਡ 'ਚ ਡਿੱਗੀ ਯਾਤਰੀ ਬੱਸ, 17 ਲੋਕਾਂ ਦੀ ਦਰਦਨਾਕ ਮੌਤ

ਜੀ. ਐੱਮ. ਪੀ. ਦੇ ਸਹਾਇਕ ਕਮਿਸ਼ਨਰ (ਏ. ਸੀ., ਮੀਡੀਆ-ਡੀ. ਬੀ.) ਅਸਦੁਜੱਮਾਂ ਨੇ ਸ਼ਨੀਵਾਰ ਨੂੰ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗਾਜੀਪੁਰ ਮੈਟਰੋਪਾਲਿਟਨ ਪੁਲਸ (ਜੀ. ਐੱਮ. ਪੀ.) ਨੇ ਅਦਾਕਾਰਾ ਨੂੰ ਸਵੇਰੇ ਲਗਭਗ 11 ਵਜੇ ਗ੍ਰਿਫ਼ਤਾਰ ਕੀਤਾ, ਜਦੋਂ ਉਹ ਸਾਊਦੀ ਅਰਬ ਤੋਂ ਪਰਤ ਰਹੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News