ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
Tuesday, Jan 28, 2025 - 09:34 AM (IST)

ਐਟਰਟੇਨਮੈਂਟ ਡੈਸਕ- ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ Jan Shepard ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ। ਉਸ ਦਾ ਦਿਹਾਂਤ ਨਮੂਨੀਆ ਕਾਰਨ ਹੋਇਆ ਹੈ। Jan Shepard ਦੇ ਪੁੱਤਰ, ਹਾਲੀਵੁੱਡ ਪ੍ਰੋਪ ਮਾਸਟਰ ਬ੍ਰੈਂਡਨ ਬੋਇਲ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ। ਅਦਾਕਾਰਾ ਦੀ ਮੌਤ ਤੋਂ ਬਾਅਦ, ਉਸ ਦੇ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਪਹੁੰਚਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 48 ਘੰਟੇ ਲਈ ਹੋ ਗਿਆ Alert, ਮੌਸਮ ਦੀ ਵੱਡੀ ਅਪਡੇਟ ਜਾਰੀ, ਪਵੇਗਾ ਮੀਂਹ ਤੇ...
ਮਸ਼ਹੂਰ ਪੱਛਮੀ ਸ਼ੋਅਜ਼ 'ਚ ਕੀਤਾ ਕੰਮ
Jan Shepard ਨੂੰ ਮਸ਼ਹੂਰ ਟੀ.ਵੀ. ਵੈਸਟਰਨ ਸ਼ੋਅਜ਼ 'ਚ ਆਪਣੀਆਂ ਮੁੱਖ ਭੂਮਿਕਾਵਾਂ ਲਈ ਵਿਸ਼ੇਸ਼ ਮਾਨਤਾ ਮਿਲੀ। ਉਸ ਨੇ ਗਨਸਮੋਕ, ਦ ਵਰਜੀਨੀਅਨ, ਰਾਹਾਈਡ ਅਤੇ ਹੋਰ ਕਈ ਪੱਛਮੀ ਸ਼ੋਅ 'ਚ ਮਹਿਮਾਨ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਉਹ 1958 'ਚ ਫਿਲਮ ਕਿੰਗ ਕ੍ਰੀਓਲ ਅਤੇ 1966 'ਚ ਪੈਰਾਡਾਈਜ਼, ਹਵਾਈਅਨ ਸਟਾਈਲ 'ਚ ਵੀ ਨਜ਼ਰ ਆਈ। ਇਨ੍ਹਾਂ ਫ਼ਿਲਮਾਂ 'ਚ ਉਸ ਨੇ ਮਸ਼ਹੂਰ ਗਾਇਕ ਐਲਵਿਸ ਪ੍ਰੈਸਲੀ ਨਾਲ ਕੰਮ ਕੀਤਾ।
ਇਹ ਵੀ ਪੜ੍ਹੋ : ਇੰਡੋਨੇਸ਼ੀਆ ਦੀ ਜੇਲ੍ਹ ’ਚ 22 ਸਾਲਾਂ ਤੋਂ ਬੰਦ ਹੈ ਨਕੋਦਰ ਦਾ ਗੁਰਦੀਪ, ਵੇਖਣ ਨੂੰ ਤਰਸਿਆ ਪਰਿਵਾਰ
ਪਹਿਲੀ ਵਾਰ 1954 'ਚ ਅਦਾਕਾਰੀ 'ਚ ਰੱਖਿਆ ਕਦਮ
Jan ਦਾ ਅਦਾਕਾਰੀ ਦਾ ਸਫ਼ਰ ਟੀ.ਵੀ. ਤੋਂ ਲੈ ਕੇ ਫਿਲਮਾਂ ਤੱਕ ਸੀ। 1954 'ਚ ਉਹ ਪਹਿਲੀ ਵਾਰ ਟੀ.ਵੀ. ਵੈਸਟਰਨ ਸ਼ੋਅ ਡੈਥ ਵੈਲੀ ਡੇਜ਼ 'ਚ ਦਿਖਾਈ ਦਿੱਤੀ, ਉਸ ਤੋਂ ਬਾਅਦ ਦ ਲੋਨ ਰੇਂਜਰ, ਕਿੱਟ ਕਾਰਸਨ ਅਤੇ ਵਿਆਟ ਅਰਪ ਵਰਗੇ ਸ਼ੋਅ 'ਚ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦੀ ਅਦਾਕਾਰੀ ਨੇ ਦਰਸ਼ਕਾਂ 'ਚ ਇੱਕ ਖਾਸ ਪਛਾਣ ਬਣਾਈ।ਉਸ ਦੀਆਂ ਫਿਲਮਾਂ 'ਚ 1959 ਦੀ ਅਟੈਕ ਆਫ਼ ਦ ਜਾਇੰਟ ਲੀਚਜ਼ ਸ਼ਾਮਲ ਹੈ, ਜਿਸ ਨੂੰ ਇੱਕ ਕਲਾਸਿਕ ਬੀ-ਫਿਲਮ ਮੰਨਿਆ ਜਾਂਦਾ ਹੈ। ਇਸ ਫਿਲਮ 'ਚ ਜੇਨ ਨੇ ਅਭਿਨੈ ਕੀਤਾ ਸੀ ਅਤੇ ਇਸ ਦਾ ਨਿਰਮਾਣ ਜੌਨ ਕਾਰਮੈਨ ਅਤੇ ਜੀਨ ਅਤੇ ਰੋਜਰ ਕੋਰਮੈਨ ਦੁਆਰਾ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਜੇਨ ਸ਼ੈਫਰਡ ਨੇ ਲਾਰਾਮੀ, ਲਾਅਮੈਨ, ਬੈਟ ਮਾਸਟਰਸਨ, ਟੋਮਬਸਟੋਨ ਟੈਰੀਟਰੀ ਵਰਗੇ ਕਈ ਹੋਰ ਮਸ਼ਹੂਰ ਸ਼ੋਅ ਵਿੱਚ ਵੀ ਕੰਮ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e