ਘਰ 'ਚੋਂ ਗਲੀ-ਸੜ੍ਹੀ ਹਾਲਤ 'ਚ ਮਿਲੀ ਮਸ਼ਹੂਰ ਅਦਾਕਾਰਾ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
Wednesday, Jul 09, 2025 - 11:39 AM (IST)

ਐਂਟਰਟੇਨਮੈਂਟ ਡੈਸਕ – ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੁਮੈਰਾ ਅਸਗਰ ਦੀ ਮੌਤ ਦੀ ਖ਼ਬਰ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਸ ਦੀ ਲਾਸ਼ ਉਸ ਦੇ ਕਰਾਚੀ ਸਥਿਤ ਫਲੈਟ ਤੋਂ ਬਹੁਤ ਹੀ ਖਰਾਬ ਹਾਲਤ ਵਿੱਚ ਮਿਲੀ, ਜਿਸ ਨੂੰ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਖ਼ਬਰਾਂ ਅਨੁਸਾਰ, ਉਸ ਦੀ ਮੌਤ ਨੂੰ ਲਗਭਗ 2 ਹਫ਼ਤੇ ਹੋ ਚੁੱਕੇ ਸਨ, ਪਰ ਕਿਸੇ ਨੂੰ ਵੀ ਇਸ ਦੀ ਭਣਕ ਤੱਕ ਨਹੀਂ ਲੱਗੀ।
ਇਹ ਵੀ ਪੜ੍ਹੋ: ਪੈਸਿਆਂ ਲਈ ਇਹ ਹਸੀਨਾ ਕਈ ਮਰਦਾਂ ਨਾਲ ਬਣਾ ਚੁੱਕੀ ਹੈ ਸਬੰਧ; ਅਦਾਕਾਰਾ ਨੇ ਖੁਦ ਕੀਤਾ ਖੁਲਾਸਾ
ਪੁਲਸ ਜਾਂਚ
ਮੀਡੀਆ ਰਿਪੋਰਟਾਂ ਮੁਤਾਬਕ ਹੁਮੈਰਾ ਦੀ ਲਾਸ਼ 8 ਜੁਲਾਈ ਨੂੰ ਕਰਾਚੀ ਦੇ ਇਤਿਹਾਦ ਕਮਰਸ਼ੀਅਲ ਇਲਾਕੇ ਵਿੱਚ ਸਥਿਤ ਉਸਦੇ ਫਲੈਟ 'ਚੋਂ ਮਿਲੀ। ਪੁਲਸ ਨੇ ਪਹਿਲਾਂ ਦਰਵਾਜ਼ਾ ਖੜਕਾਇਆ ਜਦੋਂ ਅੰਦਰੋਂ ਕੋਈ ਜਵਾਬ ਨਾਲ ਮਿਲਿਆ ਤਾਂ ਦਰਵਾਜ਼ਾ ਤੋੜਿਆ ਗਿਆ। ਅੰਦਰ ਦਾਖਲ ਹੋਣ 'ਤੇ ਪੁਲਸ ਨੂੰ ਲਾਸ਼ ਬੁਰੀ ਤਰ੍ਹਾਂ ਸੜੀ ਹੋਈ ਮਿਲੀ, ਜਿਸ ਨੂੰ ਵੇਖਣ ਦੇ ਲੱਗਾ ਕਿ ਹੁਮੈਰਾ ਦੀ ਮੌਤ 2 ਹਫਤੇ ਪਹਿਲਾਂ ਹੋ ਚੁੱਕੀ ਸੀ।
ਇਹ ਵੀ ਪੜ੍ਹੋ: ਆਲੀਆ ਭੱਟ ਦੀ ਸਾਬਕਾ ਸੈਕਟਰੀ ਗ੍ਰਿਫਤਾਰ, ਅਦਾਕਾਰਾ ਨੂੰ ਹੀ ਲਾ ਗਈ ਸੀ 77 ਲੱਖ ਦਾ ਚੂਨਾ
ਮੌਤ ਦਾ ਕਾਰਨ – ਹਾਲੇ ਸਪੱਸ਼ਟ ਨਹੀਂ
ਫਿਲਹਾਲ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਚੱਲ ਰਹੀ ਹੈ। ਫੋਰੈਂਸਿਕ ਟੀਮ ਨੇ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਜਿਨ੍ਹਾ ਪੋਸਟਗ੍ਰੈਜੂਏਟ ਮੈਡੀਕਲ ਸੈਂਟਰ ਭੇਜਿਆ ਗਿਆ। ਮੌਤ ਨੂੰ ਸ਼ੁਰੂਆਤੀ ਰੂਪ ’ਚ ਕੁਦਰਤੀ ਮੌਤ ਮੰਨਿਆ ਜਾ ਰਿਹਾ ਹੈ, ਪਰ ਸਹੀ ਨਤੀਜਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮਿਲੇਗਾ।
ਇਹ ਵੀ ਪੜ੍ਹੋ: 'ਮੈਂ ਆਪਣੀ ਮਾਂ ਦੀ ਕਾਤਲ ਹਾਂ...', ਬੌਬੀ ਡਾਰਲਿੰਗ ਨੇ ਕੀਤੇ ਰੋਂਗਟੇ ਖੜੇ ਕਰਦੇ ਖੁਲਾਸੇ
ਅਦਾਕਾਰਾ ਦੀ ਪਛਾਣ
ਹੁਮੇਰਾ ਦੀ ਉਮਰ ਲਗਭਗ 30 ਤੋਂ 35 ਸਾਲ ਦੇ ਵਿਚਕਾਰ ਸੀ। ਉਹ ਕਰਾਚੀ 'ਚ 7 ਸਾਲਾਂ ਤੋਂ ਰਹਿ ਰਹੀ ਸੀ। ਉਸ ਨੂੰ ਪਾਕਿਸਤਾਨੀ ਰਿਐਲਿਟੀ ਟੀਵੀ ਸ਼ੋਅ “ਤਮਾਸ਼ਾ ਘਰ” ਰਾਹੀਂ ਪ੍ਰਸਿੱਧੀ ਮਿਲੀ ਸੀ। ਹੁਮੈਰਾ ਦੇ ਅਚਾਨਕ ਇੰਝ ਚਲੇ ਜਾਣ ਦੀ ਖ਼ਬਰ ਉਨ੍ਹਾਂ ਦੇ ਫੈਨਜ਼ ਅਤੇ ਇੰਡਸਟਰੀ ਲਈ ਇੱਕ ਵੱਡਾ ਝਟਕਾ ਹੈ।
ਇਹ ਵੀ ਪੜ੍ਹੋ: ਕੀ ਆਮਿਰ ਖਾਨ ਨੇ GF ਗੌਰੀ ਨਾਲ ਕਰਵਾ ਲਿਆ ਹੈ ਤੀਜਾ ਵਿਆਹ, ਅਦਾਕਾਰ ਨੇ ਕੀਤਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8