ਤਸਕਰੀ ਵਿਆਹ ਲਈ ਲਾਲਚ ਦੇਣ ਵਾਲੇ ਵਿਚੋਲਿਆਂ ਖਿਲਾਫ ਹੋਵੇ ਕਾਰਵਾਈ

Tuesday, Apr 16, 2019 - 05:28 PM (IST)

ਤਸਕਰੀ ਵਿਆਹ ਲਈ ਲਾਲਚ ਦੇਣ ਵਾਲੇ ਵਿਚੋਲਿਆਂ ਖਿਲਾਫ ਹੋਵੇ ਕਾਰਵਾਈ

ਬੀਜਿੰਗ (ਭਾਸ਼ਾ)- ਚੀਨ 'ਚ ਪੁਲਸ ਨੇ ਇਕ ਨਾਜਾਇਜ਼ ਵਿਆਹ ਸੈਂਟਰ ਅਤੇ ਵਿਚੋਲਗੀ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ। ਵਿਆਹ ਦਾ ਝਾਂਸਾ ਦੇ ਕੇ ਤਸਕਰੀ ਰਾਹੀਂ ਪਾਕਿਸਤਾਨੀ ਔਰਤਾਂ ਨੂੰ ਚੀਨ ਲਿਆਉਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਸਰਕਾਰੀ ਗਲੋਬਲ ਟਾਈਮਜ਼ ਮੁਤਾਬਕ ਪੂਰਬੀ ਚੀਨ ਦੇ ਸ਼ਾਨਡੋਂਗ ਸੂਬੇ ਦੇ ਹੇਜ਼ੇ ਵਿਚ ਸਥਾਨਕ ਪ੍ਰਸ਼ਾਸਨ ਨੇ ਵਿਆਹ ਕਰਵਾਉਣ ਵਾਲੇ ਨਾਜਾਇਜ਼ ਵਿਚੋਲਿਆਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ।

ਪਾਕਿਸਤਾਨ ਤੋਂ ਲਿਆਂਦੀਆਂ ਗਈਆਂ ਇਨ੍ਹਾਂ ਔਰਤਾਂ ਨੂੰ ਚੀਨੀ ਪੁਰਸ਼ਾਂ ਨਾਲ ਵਿਆਹ ਕਰਵਾਉਣ ਦਾ ਪ੍ਰਸਤਾਵ ਦਿੱਤਾ ਗਿਆ ਸੀ। ਚੀਨੀ ਪੁਰਸ਼ਾਂ ਨਾਲ ਪਾਕਿਸਤਾਨੀ ਔਰਤਾਂ ਦੇ ਵਿਆਹ ਦੇ ਸਮਾਰੋਹਾਂ ਦੀਆਂ ਕਈ ਵੀਡੀਓ ਹਨ। ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਵਿਚ ਕਈ ਵੀਡੀਓ ਦੀ ਸ਼ੂਟਿੰਗ ਸ਼ਾਨਡੋਂਗ ਵਿਚ ਹੋਈ। ਚੀਨ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬਿਆਂ ਵਿਚ ਇਹ ਇਕ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਪਿਛਲੇ ਹਫਤੇ ਪਾਕਿਸਤਾਨੀ ਟੀ.ਵੀ. ਸਟੇਸ਼ਨ ਏ.ਆਰ.ਵਾਈ ਨਿਊਜ਼ ਨੇ ਲਾਹੌਰ ਵਿਚ ਵਿਆਹ ਰਚਾਉਣ ਵਿਚ ਮਦਦ ਕਰਨ ਵਾਲੇ ਇਕ ਕੇਂਦਰ 'ਤੇ ਕੁਝ ਚੀਨੀ ਪੁਰਸ਼ਾਂ ਦੇ ਨਾਲ ਦੋ ਕੁੜੀਆਂ ਸਣੇ 6 ਸਥਾਨਕ ਔਰਤਾਂ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੀ ਸੀ।


author

Sunny Mehra

Content Editor

Related News