ਜ਼ਬਰਦਸਤੀ ਵਸੂਲੀ ਮਾਮਲਿਆਂ ਖ਼ਿਲਾਫ਼ ਕਾਰਵਾਈ ਤੇਜ਼: 7 ਲੋਕਾਂ ''ਤੇ ਲੱਗੇ ਚਾਰਜ, 111 ਦੀ ਹੋਵੇਗੀ ਇਮੀਗ੍ਰੇਸ਼ਨ ਜਾਂਚ

Wednesday, Jan 21, 2026 - 08:20 AM (IST)

ਜ਼ਬਰਦਸਤੀ ਵਸੂਲੀ ਮਾਮਲਿਆਂ ਖ਼ਿਲਾਫ਼ ਕਾਰਵਾਈ ਤੇਜ਼: 7 ਲੋਕਾਂ ''ਤੇ ਲੱਗੇ ਚਾਰਜ, 111 ਦੀ ਹੋਵੇਗੀ ਇਮੀਗ੍ਰੇਸ਼ਨ ਜਾਂਚ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਜ਼ਬਰਦਸਤੀ ਵਸੂਲੀ ਮਾਮਲਿਆਂ ਨਾਲ ਨਜਿੱਠਣ ਲਈ ਹੋਂਦ ਵਿੱਚ ਲਿਆਂਦੀ ਗਈ ਵਿਸ਼ੇਸ਼ ਪੁਲਸ ਟਾਸਕ ਫੋਰਸ ਨੇ ਚਾਰ ਮਹੀਨਿਆਂ ਦੀ ਪ੍ਰਗਤੀ ਰਿਪੋਰਟ ਜਾਰੀ ਕਰਦਿਆਂ ਦੱਸਿਆ ਹੈ ਕਿ ਹੁਣ ਤੱਕ 7 ਵਿਅਕਤੀਆਂ ‘ਤੇ ਅਪਰਾਧਿਕ ਚਾਰਜ ਲਗਾਏ ਜਾ ਚੁੱਕੇ ਹਨ, ਜਦਕਿ 111 ਮਾਮਲਿਆਂ ਵਿੱਚ ਇਮੀਗ੍ਰੇਸ਼ਨ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਸ ਮੁਤਾਬਕ ਇਹ ਅਪਡੇਟ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਸਰੀ ਸ਼ਹਿਰ ਵਿੱਚ ਇਸ ਸਾਲ ਜ਼ਬਰਦਸਤੀ ਵਸੂਲੀ ਦਾ 35ਵਾਂ ਸ਼ੱਕੀ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਅਰ ਮੈਨਲੈਂਡ ਦੇ ਕਈ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਕਾਰਨ ਪੁਲਸ ਵੱਲੋਂ ਨਿਗਰਾਨੀ ਅਤੇ ਕਾਰਵਾਈ ਹੋਰ ਤੇਜ਼ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਅਪ੍ਰੈਲ ਮਹੀਨੇ ਬ੍ਰਾਜ਼ੀਲ 'ਚ ਖੇਡੇਗੀ ਕੌਮਾਂਤਰੀ ਮੈਚ

ਇਸ ਸਬੰਧੀ ਪੁਲਸ ਅਧਿਕਾਰੀਆਂ ਵੱਲੋਂ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੁਲਸ ਕਮਿਸ਼ਨਰ ਜੌਹਨ ਬਰੂਅਰ ਵਲੋਂ ਟਾਸਕ ਫੋਰਸ ਦੀ ਚਾਰ ਮਹੀਨਿਆਂ ਦੀ ਪ੍ਰਗਤੀ, ਚੱਲ ਰਹੀਆਂ ਜਾਂਚਾਂ ਅਤੇ ਭਵਿੱਖੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਧਮਕੀ ਜਾਂ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਆਪਣੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ।


author

Sandeep Kumar

Content Editor

Related News