ਰੋਹਿੰਗਿਆ ਸੰਕਟ ਲਈ ਮਿਲਟਰੀ ਲੀਡਰਸ਼ਿਪ ਜ਼ਿੰਮੇਵਾਰ : ਅਮਰੀਕਾ

10/19/2017 9:20:02 AM

ਵਾਸ਼ਿੰਗਟਨ (ਵਾਰਤਾ)— ਅਮਰੀਕਾ ਨੇ ਮਿਆਂਮਾਰ ਦੀ ਮਿਲਟਰੀ ਲੀਡਰਸ਼ਿਪ ਨੂੰ ਰੋਹਿੰਗਿਆ ਮੁਸਲਮਾਨਾਂ 'ਤੇ ਸਖਤ ਕਾਰਵਾਈ ਲਈ ਜਿੰਮੇਵਾਰ ਠਹਿਰਾਇਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕੱਲ ਵਾਸ਼ਿੰਗਟਨ ਦੇ 'ਸੈਂਟਰ ਫੋਰ ਸਟੇਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਥਿੰਕ ਟੈਂਕ' ਵਿਚ ਕਿਹਾ ਕਿ ਮਿਆਂਮਾਰ ਦੇ ਰਖਾਇਨ ਸੂਬੇ ਵਿਚ ਰੋਹਿੰਗਿਆ ਮੁਸਲਮਾਨਾਂ ਵਿਰੁੱਧ ਕਾਰਵਾਈ ਲਈ ਇੱਥੋਂ ਦੀ ਮਿਲਟਰੀ ਲੀਡਰਸ਼ਿਪ ਜ਼ਿੰਮੇਵਾਰ ਹੈ। ਉਨ੍ਹਾਂ ਨੇ ਹਾਲਾਂਕਿ ਮਿਆਂਮਾਰ ਦੇ ਮਿਲਟਰੀ ਨੇਤਾਵਾਂ ਵਿਰੁੱਧ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਬਾਰੇ ਕੁਝ ਨਹੀਂ ਕਿਹਾ ਹੈ। 
ਸ਼੍ਰੀ ਟਿਲਰਸਨ ਨੇ ਕਿਹਾ ਕਿ ਰਖਾਇਨ ਇਲਾਕੇ ਵਿਚ ਰੋਹਿੰਗਿਆ ਵਿਰੁੱਧ ਜਿਸ ਤਰ੍ਹਾਂ ਦੀ ਹਿੰਸਾ ਹੋਈ ਹੈ, ਉਸ ਨੂੰ ਦੁਨੀਆ ਸਿਰਫ ਤਮਾਸ਼ਬੀਨ ਦੀ ਤਰ੍ਹਾਂ ਨਹੀਂ ਦੇਖ ਸਕਦੀ ਹੈ। ਰਖਾਇਨ ਵਿਚ ਜੋ ਕੁਝ ਵੀ ਹੋ ਰਿਹਾ ਹੈ, ਉਸ ਲਈ ਅਸਲ ਵਿਚ ਮਿਲਟਰੀ ਲੀਡਰਸ਼ਿਪ ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਰੋਹਿੰਗਿਆ ਦੇ ਹਾਲਾਤ ਨੂੰ ਲੈ ਕੇ ਅਮਰੀਕਾ ਚਿੰਤਤ ਹੈ। 
ਅਮਰੀਕਾ ਦੇ 43 ਸੰਸਦੀ ਮੈਂਬਰਾਂ ਨੇ ਮਿਆਂਮਾਰ ਦੇ ਮਿਲਟਰੀ ਨੇਤਾਵਾਂ ਦੀ ਅਮਰੀਕਾ ਯਾਤਰਾ 'ਤੇ ਪਾਬੰਦੀ ਲਗਾਉਣ ਲਈ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ। ਇਨ੍ਹਾਂ ਸੰਸਦੀ ਮੈਂਬਰਾਂ ਨੇ ਸ਼੍ਰੀ ਟਿਲਰਸਨ ਨੂੰ ਇਕ ਪੱਤਰ ਲਿਖ ਕੇ ਰੋਹਿੰਗਿਆ ਵਿਰੁੱਧ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।


Related News