ਸਰਹੱਦ ਪਾਰ : ਪਾਕਿ ’ਚ ਪਿਤਾ ਬਣਿਆ ਹੈਵਾਨ, ਧੀ ਨਾਲ ਦਰਿੰਦਗੀ ਦੀਆਂ ਟੱਪੀਆਂ ਸਾਰੀਆਂ ਹੱਦਾਂ

Saturday, Jun 04, 2022 - 08:59 PM (IST)

ਸਰਹੱਦ ਪਾਰ : ਪਾਕਿ ’ਚ ਪਿਤਾ ਬਣਿਆ ਹੈਵਾਨ, ਧੀ ਨਾਲ ਦਰਿੰਦਗੀ ਦੀਆਂ ਟੱਪੀਆਂ ਸਾਰੀਆਂ ਹੱਦਾਂ

ਗੁਰਦਾਸਪੁਰ/ਕਰਾਚੀ (ਜ. ਬ.) : ਕਰਾਚੀ ਜ਼ਿਲ੍ਹੇ ਅਧੀਨ ਕੋਰੰਗੀ ਪੁਲਸ ਨੇ ਆਪਣੀ ਹੀ ਜਵਾਨ ਲੜਕੀ ਨੂੰ ਬੰਧਕ ਬਣਾ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ’ਚ ਪੀੜਤਾ ਦੇ ਪਿਤਾ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਕੋਰੰਗੀ ਪੁਲਸ ਨੇ ਇਕ ਮੁਖ਼ਬਰ ਦੀ ਸੂਚਨਾ ਦੇ ਆਧਾਰ ’ਤੇ ਇਕ ਘਰ ’ਚ ਛਾਪਾਮਾਰੀ ਕਰਕੇ ਇਕ ਲੜਕੀ ਨੂੰ ਜੰਜ਼ੀਰਾਂ ਨਾਲ ਬੰਨ੍ਹੇ ਪਾਇਆ ਅਤੇ ਉਸ ਨੂੰ ਮੁਕਤ ਕਰਵਾਇਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਅਕਾਲੀ ਦਲ ਨੇ ਕਮਲਦੀਪ ਕੌਰ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ

ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੋਸ਼ ਲਗਾਇਆ ਕਿ ਉਸ ਦੇ ਪਿਤਾ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਵੀ ਕੀਤਾ ਅਤੇ ਕੁਝ ਮਹੀਨੇ ਤੋਂ ਉਸ ਨੂੰ ਬੰਧਕ ਬਣਾ ਕੇ ਖ਼ੁਦ ਵੀ ਲਗਾਤਾਰ ਜਬਰ-ਜ਼ਿਨਾਹ ਕਰਦਾ ਆ ਰਿਹਾ ਹੈ। ਪੀੜਤਾ ਦਾ ਮੈਡੀਕਲ ਵੀ ਕਰਵਾਇਆ ਗਿਆ ਅਤੇ ਉਸ ਦੇ ਨਾਲ ਜਬਰ-ਜ਼ਿਨਾਹ ਹੋਣ ਦੀ ਡਾਕਟਰਾਂ ਨੇ ਪੁਸ਼ਟੀ ਕੀਤੀ। ਉਕਤ 20 ਸਾਲਾ ਪੀੜਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਉਸ ਦੇ ਪਿਤਾ ਅਤੇ ਦੋ ਹੋਰ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ।


author

Manoj

Content Editor

Related News