ਪਾਕਿਸਤਾਨ ਦੇ ਨਾਪਾਕ ਇਰਾਦੇ, 8 ਸਾਲਾ ਮਾਸੂਮ ਹਿੰਦੂ ਬੱਚੇ ਨੂੰ ਬਣਾਇਆ ਈਸ਼ਨਿੰਦਾ ਦਾ ਦੋਸ਼ੀ

Monday, Aug 09, 2021 - 07:06 PM (IST)

ਪੇਸ਼ਾਵਰ :  ਇਮਰਾਨ ਖਾਨ ਦੇ ‘ਨਵੇਂ ਪਾਕਿਸਤਾਨ’ ਵਿਚ ਘੱਟਗਿਣਤੀਆਂ ’ਤੇ ਜ਼ੁਲਮ ਵਧਦੇ ਜਾ ਰਹੇ ਹਨ। ਹਾਲਾਤ ਇਸ ਹੱਦ ਤਕ ਭਿਆਨਕ ਹੋ ਚੁੱਕੇ ਹਨ ਕਿ ਮਾਸੂਮ ਹਿੰਦੂ ਬੱਚਿਆਂ ਦਾ ਧਰਮ ਪਰਿਵਰਤਨ ਤੋਂ ਬਾਅਦ ਜਬਰਨ ਨਿਕਾਹ ਕਰਵਾਇਆ ਜਾ ਰਿਹਾ ਹੈ ਤੇ ਈਸ਼ਨਿੰਦਾ ਦੇ ਦੋਸ਼ ’ਚ ਬੇਗੁਨਾਹਾਂ ਦੀ ਬਲੀ ਦਿੱਤੀ ਜਾ ਰਹੀ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਪਾਕਿ ’ਚ 8 ਸਾਲ ਦੇ ਇਕ ਹਿੰਦੂ ਬੱਚੇ ਨੂੰ ਈਸ਼ਨਿੰਦਾ ਦੇ ਦੋਸ਼ ’ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਿੰਦੂ ਬੱਚਾ ਪਾਕਿਸਤਾਨ ’ਚ ਰਹਿਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਚਾ ਬਣ ਗਿਆ ਹੈ, ਜਿਸ ਉਪਰ ਅਦਾਲਤ ’ਚ ਮੌਤ ਦਾ ਮੁਕੱਦਮਾ ਚੱਲੇਗਾ। ਇਸ ਬੱਚੇ ਦੇ ਨਾਂ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਰਿਪੋਰਟ ਮੁਤਾਬਕ ਬੱਚੇ ਨੂੰ ਪੁਲਸ ਨੇ ਹਿਰਾਸਤ ’ਚ ਰੱਖਿਆ ਹੋਇਆ ਹੈ ਤੇ ਹੁਣ ਅਦਾਲਤ ’ਚ ਉਸ ਉਪਰ ਈਸ਼ਨਿੰਦਾ ਦੇ ਦੋਸ਼ ’ਚ ਮੁਕੱਦਮਾ ਚੱਲੇਗਾ, ਜਿਸ ’ਚ ਪਾਕਿਸਤਾਨ ’ਚ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ।

ਇਹ ਵੀ ਪੜ੍ਹੋ : ਡ੍ਰੈਗਨ ਦੇ ਗੁੱਸੇ ਨਾਲ ਖ਼ੌਫ ’ਚ ਇਮਰਾਨ, ਚੀਨੀ ਨਾਗਰਿਕਾਂ ਦੀ ਸਖ਼ਤ ਸੁਰੱਖਿਆ ਦਾ ਦਿੱਤਾ ਭਰੋਸਾ

ਇਕ ਪਾਕਿਸਤਾਨੀ ਅਖਬਾਰ ਦੇ ਮੁਤਾਬਕ 8 ਸਾਲ ਦਾ ਬੱਚਾ ਇਕ ਮਸਜਿਦ ’ਚ ਪਾਣੀ ਪੀਣ ਗਿਆ ਸੀ ਤੇ ਫਿਰ ਉਸ ਉਪਰ ਈਸ਼ਨਿੰਦਾ ਦਾ ਦੋਸ਼ ਲਾ ਕੇ ਉਸ ਦੇ ਪਰਿਵਾਰਾ ’ਤੇ ਹਮਲਾ ਕਰ ਦਿੱਤਾ ਗਿਆ ਸੀ। 8 ਸਾਲਾ ਬੱਚੇ ਨੂੰ ਪਾਕਿਸਤਾਨ ਪੁਲਸ ਨੇ ਹੁਣ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਉਪਰ ਈਸ਼ਨਿੰਦਾ ਦੀਆਂ ਧਾਰਾਵਾਂ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪਾਕਿਸਤਾਨੀ ਪੁਲਸ ਨੇ ਆਪਣੀ ਰਿਪੋਰਟ ’ਚ ਲਿਖਿਆ ਹੈ ਕਿ ਬੱਚੇ ਨੇ ਇਕ ਮਦਰੱਸੇ ਦੇ ਬਾਹਰ ਰੱਖੀ ਕਾਲੀਨ ’ਤੇ ਪੇਸ਼ਾਬ ਕਰ ਦਿੱਤਾ ਸੀ। ਦੱਸ ਦੇਈਏ ਕਿ ਪਾਕਿਸਤਾਨ ’ਚ ਈਸ਼ਨਿੰਦਾ ਦੇ ਮਾਮਲੇ ’ਚ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ ਤੇ 8 ਸਾਲਾ ਹਿੰਦੂ ਬੱਚੇ ਖਿਲਾਫ ਕਾਫ਼ੀ ਸਖਤ ਧਾਰਾਵਾਂ ’ਚ ਮੁਕੱਦਮਾ ਦਰਜ ਕਰਦਿਆਂ ਗ੍ਰਿਫਤਾਰ ਕੀਤਾ ਹੈ। ਮੁਸਲਿਮ ਭੀੜ ਦਾ ਦੋਸ਼ ਹੈ ਕਿ 8 ਸਾਲ ਦੇ ਹਿੰਦੂ ਬੱਚੇ ਨੇ ਈਸ਼ਨਿੰਦਾ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ’ਚ ਮੁਸਲਿਮ ਭੀੜ ਅਕਸਰ ਘੱਟਗਿਣਤੀਆਂ ਉਪਰ ਈਸ਼ਨਿੰਦਾ ਦਾ ਦੋਸ਼ ਲਾ ਕੇ ਹਮਲੇ ਕਰਦੀ ਰਹਿੰਦੀ ਹੈ। ਮੁਸਲਿਮਾਂ ਦੀ ਭੀੜ ਕਈ ਹਿੰਦੂਆਂ ਤੇ ਈਸਾਈਆਂ ਦੇ ਕਤਲ ਵੀ ਕਰ ਚੁੱਕੀ ਹੈ ਤੇ ਪਾਕਿਸਤਾਨ ’ਚ ਕਿਸੇ ਘੱਟਗਿਣਤੀ ਵਿਅਕਤੀ ਦੀ ਜਾਣ ਲੈਣਾ ਜਾਂ ਮੰਦਰ ’ਤੇ ਹਮਲਾ ਕਰਨਾ, ਮੂਰਤੀਆਂ ਤੋੜ ਦੇਣਾ ਇਕ ਆਮ ਜਿਹੀ ਗੱਲ ਹੈ ਤੇ ਉਸ ਲਈ ਪਾਕਿਸਤਾਨ ’ਚ ਕੋਈ ਸਜ਼ਾ ਨਹੀਂ ਹੈ।

ਇਹ ਵੀ ਪੜ੍ਹੋ : ਦਿੱਲੀ ਪਹੁੰਚੇ ਟੋਕੀਓ ਓਲੰਪਿਕ ਦੇ ਸਿਤਾਰੇ, ਏਅਰਪੋਰਟ ’ਤੇ ਹੋਇਆ ਸ਼ਾਨਦਾਰ ਸਵਾਗਤ 


Manoj

Content Editor

Related News