ਪਰਥ 'ਚ ਦੋ ਗੱਡੀਆਂ ਦੀ ਹੋਈ ਜ਼ਬਰਦਸਤ ਟੱਕਰ, 7 ਲੋਕ ਜ਼ਖਮੀ

05/14/2018 12:42:39 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਦੱਖਣ ਵਿਚ ਬੀਤੀ ਸ਼ਾਮ ਰੈਵਨਸਵੁੱਡ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਹਾਦਸਾ ਬੀਤੀ ਸ਼ਾਮ 6:30 ਵਜੇ ਤੋਂ ਪਹਿਲਾਂ ਵਾਪਰਿਆ। ਹਾਦਸੇ ਵਿਚ ਦੋ ਗੱਡੀਆਂ ਦੀ ਪਿੰਜਾਰਾ ਰੋਡ 'ਤੇ ਜ਼ਬਰਦਸਤ ਟੱਕਰ ਹੋਈ।

PunjabKesari

ਇਨ੍ਹਾਂ ਵਿਚੋਂ ਇਕ ਗੱਡੀ ਗਲਤ ਸਾਈਡ 'ਤੇ ਡ੍ਰਾਈਵ ਕੀਤੀ ਜਾ ਰਹੀ ਸੀ। ਇਸ ਹਾਦਸੇ ਵਿਚ 7 ਲੋਕ ਜ਼ਖਮੀ ਹੋਏ। ਜ਼ਖਮੀਆਂ ਵਿਚੋਂ ਦੋ ਲੋਕਾਂ ਨੂੰ ਆਰ. ਏ. ਸੀ. ਬਚਾਅ ਹੈਲੀਕਾਪਟਰ ਜ਼ਰੀਏ ਰੌਇਲ ਪਰਥ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹੋਰ ਜ਼ਖਮੀ ਹੋਏ 3 ਲੋਕਾਂ ਨੂੰ ਫਿਅੋਨਾ ਸਟੈਨਲੀ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

PunjabKesari

ਹਾਦਸੇ ਵਿਚ ਮਾਮੂਲੀ ਰੂਪ ਨਾਲ ਜ਼ਖਮੀ ਬਾਕੀ ਦੋ ਲੋਕਾਂ ਨੂੰ ਪੀਲ ਹੈਲਥ ਕੈਮਪਸ ਲਿਜਾਇਆ ਗਿਆ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਵਿਚ ਜੁਟ ਗਈ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਹਾਦਸਾ ਹੋਣ ਦੇ ਪਿੱਛੇ ਦਾ ਕਾਰਨ ਤੇਜ਼ ਗਤੀ ਨਾਲ ਗੱਡੀ ਚਲਾਉਣਾ ਸੀ ਜਾਂ ਫਿਰ ਸ਼ਰਾਬ ਪੀ ਕੇ ਡ੍ਰਾਈਵ ਕਰਨਾ ਸੀ।


Related News