ਨੌਜਵਾਨ ਨੇ ਹੈਲੀਕਾਪਟਰ ਥੱਲੇ ਬਾਈਕ ਚਲਾਉਣ ਦਾ ਕੀਤਾ ਸਟੰਟ, ਵੀਡੀਓ ਵਾਇਰਲ

Tuesday, Dec 19, 2017 - 11:42 AM (IST)

ਨੌਜਵਾਨ ਨੇ ਹੈਲੀਕਾਪਟਰ ਥੱਲੇ ਬਾਈਕ ਚਲਾਉਣ ਦਾ ਕੀਤਾ ਸਟੰਟ, ਵੀਡੀਓ ਵਾਇਰਲ

ਇਸਲਾਮਾਬਾਦ (ਬਿਊਰੋ)— ਆਮਤੌਰ 'ਤੇ ਮੋਟਰਸਾਈਕਲ ਅਤੇ ਹੈਲੀਕਾਪਟਰ ਨਾਲ ਕੀਤੇ ਜਾਣ ਵਾਲੇ ਸਟੰਟ ਫਿਲਮਾਂ ਵਿਚ ਹੀ ਦੇਖਣ ਨੂੰ ਮਿਲਦੇ ਹਨ। ਹਾਲ ਵਿਚ ਹੀ ਪਾਕਿਸਤਾਨ ਦੇ ਇਕ ਨੌਜਵਾਨ ਨੇ ਹੈਲੀਕਾਪਟਰ ਥੱਲੇ ਬਾਈਕ ਚਲਾਉਣ ਦਾ ਸਟੰਟ ਕੀਤਾ ਹੈ। ਇਸ ਸੰਬੰਧੀ ਨੌਜਵਾਨ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

PunjabKesari
ਪਾਕਿਸਤਾਨ ਦੇ ਰਹਿਣ ਵਾਲੇ 32 ਸਾਲਾ ਸੁਮੈਲ ਬੁਖਾਰੀ ਨੇ ਅਚਾਨਕ ਹੀ ਹੈਲੀਕਾਪਟਰ ਨੂੰ ਦੇਖਦੇ ਹੋਏ ਸੰਟਟ ਕਰਨ ਦਾ ਫੈਸਲਾ ਲਿਆ। ਇਹ ਹੈਲੀਕਾਪਟਰ ਜ਼ਮੀਨ ਤੋਂ ਕਾਫੀ ਥੱਲੇ ਉੱਡ ਰਿਹਾ ਸੀ।  

PunjabKesari

ਸ਼ੁਮੈਲ ਗਵਾਦਰ ਵੱਲ ਆਪਣੀ ਬਾਈਕ ਚਲਾ ਰਹੇ ਸਨ। ਇਸੇ ਦੌਰਾਨ ਉੱਥੋਂ ਦੀ 9 ਫੁੱਟ ਉੱਪਰ ਉੱਡ ਰਹੇ ਹੈਲੀਕਾਪਟਰ ਨੂੰ ਦੇਖ ਕੇ ਉਨ੍ਹਾਂ ਨੇ ਉਸ ਦੇ ਥੱਲੇ ਆਪਣੀ ਬਾਈਕ ਦੌੜਾਉਣ ਦੀ ਸੋਚੀ। ਵੀਡੀਓ ਵਿਚ ਸ਼ੁਮੈਲ ਲਾਲ ਅਤੇ ਸਫੇਦ ਰੰਗ ਦੇ ਹੈਲਮੇਟ ਵਿਚ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਬਾਈਕ ਵਿਚ ਲੱਗੇ ਕੈਮਰੇ ਨਾਲ ਪੂਰਾ ਵੀਡੀਓ ਬਣਾਇਆ ਹੈ।

PunjabKesari

ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਜਿਸ ਸਮੇਂ ਸ਼ੁਮੈਲ ਬਾਈਕ ਚਲਾ ਰਹੇ ਸਨ, ਉਸ ਸਮੇਂ ਹੈਲੀਕਾਪਟਰ ਉਨ੍ਹਾਂ ਤੋਂ ਕੁਝ ਇੰਚ ਹੀ ਉੱਪਰ ਉੱਡ ਰਿਹਾ ਸੀ। ਸ਼ੁਮੈਲ ਦੇ ਇਸ਼ ਵੀਡੀਓ ਨੂੰ ਇੰਟਰਨੈੱਟ 'ਤੇ ਸ਼ੇਅਰ ਅਤੇ ਲਾਈਕ ਕੀਤਾ ਜਾ ਰਿਹਾ ਹੈ।


Related News