ਅਫਗਾਨਿਸਤਾਨ ਤੋਂ ਕਰੀਬ 60,000 ਲੋਕ ਪਹੁੰਚੇ ਅਮਰੀਕਾ

09/09/2021 12:25:52 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਅੰਦਰੂਨੀ ਸੁਰੱਖਿਆ ਵਿਭਾਗ (DHS) ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਦੇ ਤਹਿਤ 17 ਅਗਸਤ ਦੇ ਬਾਅਤ ਤੋਂ ਦੇਸ਼ ਵਿਚ ਕਰੀਬ 60,000 ਲੋਕ ਪਹੁੰਚ ਚੁੱਕੇ ਹਨ। ਇਸ ਮੁਹਿੰਮ ਨੂੰ ਰਸਮੀ ਤੌਰ 'ਤੇ 'ਆਪਰੇਸ਼ਨ ਐਲੀਜ ਵੈਲਕਮ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਿਭਾਗ ਨੇ ਬੁੱਧਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਵਿਚ ਦੱਸਿਆ ਕਿ ਇੱਥੇ ਆਉਣ ਵਾਲੇ 17 ਫੀਸਦੀ ਲੋਕ ਅਮਰੀਕੀ ਨਾਗਰਿਕ ਅਤੇ ਸਥਾਈ ਵਸਨੀਕ ਹਨ ਜੋ ਅਫਗਾਨਿਸਤਾਨ ਵਿਚ ਸਨ। ਇਹ ਲੋਕ ਤਾਲਿਬਾਨ ਦੇ ਅਫਗਾਨਿਸਤਾਨ ਦੀ ਸੱਤਾ 'ਤੇ ਕਬਜ਼ਾ ਜਮਾਉਣ ਦੇ ਬਾਅਦ ਉੱਥੇ ਫਸ ਗਏ ਸਨ। 

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਸਰਕਾਰ ਦੀ ਮਦਦ ਲਈ ਚੀਨ ਨੇ ਖੋਲ੍ਹਿਆ ਖਜ਼ਾਨਾ, 310 ਲੱਖ ਡਾਲਰ ਦੀ ਮਦਦ ਦਾ ਐਲਾਨ

ਉਸ ਨੇ ਦੱਸਿਆ ਕਿ ਬਾਕੀ 83 ਫੀਸਦੀ ਲੋਕਾਂ ਵਿਚ ਵਿਸ਼ੇਸ਼ ਪ੍ਰਵਾਸੀ ਵੀਜ਼ਾ ਵਾਲੇ ਲੋਕ ਵੀ ਸ਼ਾਮਲ ਹਨ, ਜਿਹਨਾਂ ਨੇ ਅਮਰੀਕਾ ਜਾਂ ਨਾਟੋ ਲਈ ਕਿਸੇ ਨਾ ਕਿਸੇ ਰੂਪ ਵਿਚ ਕੰਮ ਕੀਤਾ। ਨਾਲ ਹੀ ਕਈ ਤਰ੍ਹਾਂ ਦੇ 'ਸੰਵੇਦਨਸ਼ੀਲ' ਅਫਗਾਨ ਨਾਗਰਿਕ ਵੀ ਸ਼ਾਮਲ ਹਨ ਜਿਹਨਾਂ ਨੂੰ ਤਾਲਿਬਾਨ ਤੋਂ ਖਤਰਾ ਹੋ ਸਕਦਾ ਸੀ ਜਿਵੇਂ ਕਿ ਬੀਬੀਆਂ ਅਤੇ ਮਨੁੱਖੀ ਅਧਿਕਾਰ ਕਾਰਕੁਨ। ਡੀ.ਐੱਚ.ਐੱਸ. ਮੰਤਰੀ ਅਲੇਜੈਂਡਰੋ ਮੇਅਰਕਾਸ ਨੇ ਦੱਸਿਆ ਕਿਬਹੁਤ ਘੱਟ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ ਪਰ ਉਹਨਾਂ ਨੇ ਇਸ ਦੇ ਬਾਰੇ ਵਿਚ ਇਹ ਦੱਸਣ ਤੋਂ ਇਨਕਾਰ ਕਰ ਦਿੱਥਾ ਕਿ ਅਜਿਹੇ ਲੋਕਾਂ ਦੀ ਗਿਣਤੀ ਕਿੰਨੀ ਹੈ।


Vandana

Content Editor

Related News