ਪਿਛਲੇ ਹਫ਼ਤੇ ਕਰੀਬ 40,000 ਲੋਕਾਂ ਨੇ ਮਾਰੀਉਪੋਲ ਛੱਡਿਆ

03/20/2022 8:39:20 PM

ਕੀਵ-ਰੂਸੀ ਬਲਾਂ ਨਾਲ ਘਿਰੇ ਯੂਕ੍ਰੇਨ ਦੇ ਮਾਰੀਉਪੋਲ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ 'ਚ ਕਰੀਬ 40,000 ਲੋਕ ਸ਼ਹਿਰ ਛੱਡ ਕੇ ਚਲੇ ਗਏ ਜੋ ਕਿ ਇਸ ਸ਼ਹਿਰ ਦੀ ਆਬਾਦੀ 4,30,000 ਦਾ ਕਰੀਬ 10 ਫੀਸਦੀ ਹਿੱਸਾ ਹੈ। ਅਜੋਵ ਸਿਟੀ ਪੋਰਟ ਸ਼ਹਿਰ ਦੀ ਨਗਰ ਕੌਂਸਲ ਨੇ ਐਤਵਾਰ ਨੂੰ ਕਿਹਾ ਕਿ 39,426 ਨਿਵਾਸੀ ਆਪਣੇ ਨਿੱਜੀ ਵਾਹਨਾਂ ਰਾਹੀਂ ਮਾਰੀਉਪੋਲ ਤੋਂ ਸੁਰੱਖਿਅਤ ਨਿਕਲ ਚੁੱਕੇ ਹਨ।

ਇਹ ਵੀ ਪੜ੍ਹੋ :  ਯਮਨ ਦੇ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਊਰਜਾ ਪਲਾਂਟਾਂ ਨੂੰ ਬਣਾਇਆ ਨਿਸ਼ਾਨਾ

ਇਸ ਨੇ ਕਿਹਾ ਕਿ ਸ਼ਹਿਰ ਛੱਡ ਕੇ ਜਾਣ ਵਾਲੇ ਲੋਕ ਕਰੀਬ 8,000 ਵਾਹਨਾਂ 'ਚ ਸਵਾਰ ਹੋ ਕੇ ਮਨੁੱਖੀ ਗਲਿਆਰੇ ਦੇ ਰਸਤੇ ਜ਼ਪੋਰਜ਼ੀਆ ਨੂੰ ਰਵਾਨਾ ਹੋਏ। ਜ਼ਿਕਰਯੋਗ ਹੈ ਕਿ ਯੂਕ੍ਰੇਨ ਦੇ ਰਣਨੀਤਕ ਤੌਰ 'ਤੇ ਅਹਿਮ ਸ਼ਹਿਰ ਮਾਰੀਉਪੋਲ 'ਤੇ ਪਿਛਲੇ ਤਿੰਨ ਹਫ਼ਤੇ ਤੋਂ ਲਗਾਤਾਰ ਰੂਸੀ ਬਲਾਂ ਦੇ ਹਮਲੇ ਜਾਰੀ ਹਨ, ਜਿਸ ਦੇ ਚੱਲਦੇ ਸਥਾਨਕ ਨਿਵਾਸੀਆਂ ਨੂੰ ਸ਼ਹਿਰ ਛੱਡ ਜਾਣ ਨੂੰ ਮਜ਼ਬੂਰ ਹੋਣਾ ਪਿਆ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰੂਸੀ ਬਲਾਂ ਨਾਲ ਘਿਰ ਚੁੱਕੇ ਮਾਰੀਉਪੋਲ 'ਚ ਭੋਜਨ, ਪਾਣੀ ਅਤੇ ਊਰਜਾ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਅਤੇ ਹੁਣ ਤੱਕ ਘਟੋ-ਘੱਟ 2,300 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਇਮਰਾਨ ਵਿਰੁੱਧ ਬੇਭਰੋਸਗੀ ਪ੍ਰਸਤਾਵ : 25 ਮਾਰਚ ਨੂੰ ਨੈਸ਼ਨਲ ਅਸੈਂਬਲੀ ਦੀ ਬੁਲਾਈ ਗਈ ਬੈਠਕ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News