'ਪੋਲਿਸ਼ ਸੁਰੱਖਿਆ ਕਰਮਚਾਰੀਆਂ ਨੇ ਲਗਭਗ 100 ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਵਾਪਸ ਯੂਕ੍ਰੇਨ ਭੇਜਿਆ'

Thursday, Mar 03, 2022 - 02:31 AM (IST)

ਸੰਯੁਕਤ ਰਾਸ਼ਟਰ-ਬੇਲਾਰੂਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਪੋਲਿਸ਼ ਸਰਹੱਦ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਲਗਭਗ 100 ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਵਾਪਸ ਯੂਕ੍ਰੇਨ ਭੇਜ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰੋਮਾਨੀਆ ਦੇ ਇਕ ਸ਼ਰਨਾਰਥੀ ਕੈਂਪ 'ਚ ਰੱਖਿਆ ਗਿਆ। ਸੰਯੁਕਤ ਰਾਸ਼ਟਰ 'ਚ ਬੇਲਾਰੂਸ ਦੇ ਰਾਜਦੂਤ ਵੈਲੇਨਟਿਨ ਰਯਬਾਕੋਵ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ ਇਕ ਬਿਆਨ ਦਿੰਦੇ ਹੋਏ ਇਹ ਟਿੱਪਣੀ ਕੀਤੀ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ ਕਾਰਨ ਬਾਈਡੇਨ ਦੇ ਸੰਬੋਧਨ 'ਚ ਰੂਸ 'ਤੇ ਧਿਆਨ ਵਧਣ ਨਾਲ ਚੀਨ ਨੂੰ ਮਿਲੇਗੀ ਰਾਹਤ

ਰਯਬਾਕੋਵ ਨੇ ਕਿਹਾ ਕਿ ਪੋਲਿਸ਼ ਸਰਹੱਦੀ ਗਾਰਡਾਂ ਨੇ 26 ਫਰਵਰੀ ਨੂੰ ਲਗਭਗ 100 ਭਾਰਤੀ ਵਿਦਿਆਰ ਥੀਆਂ ਦੇ ਇਕ ਸਮੂਹ ਦੀ ਕੁੱਟਮਾਰ ਕੀਤੀ ਅਤੇ ਯੂਕ੍ਰੇਨ ਵਾਪਸ ਭੇਜ ਦਿੱਤਾ ਜਿਨ੍ਹਾਂ ਨੂੰ ਇਸ ਤੋਂ ਬਾਅਦ ਰੋਮਾਨੀਆ 'ਚ ਇਕ ਸ਼ਰਨਾਰਥੀ ਕੈਂਪ 'ਚ ਰੱਖਿਆ ਗਿਆ। ਸੰਯੁਕਤ ਰਾਸ਼ਟਰ 'ਚ ਯੂਕ੍ਰੇਨ ਦੇ ਰਾਜਦੂਤ ਸਰਗੇਈ ਕਿਸਲਿਸਿਆ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ 'ਚ ਰੂਸੀ ਫੌਜੀ ਕਾਰਵਾਈ 'ਚ ਇਕ ਭਾਰਤੀ ਨਾਗਰਿਕ ਮਾਰਿਆ ਗਿਆ ਅਤੇ ਇਕ ਚੀਨੀ ਨਾਗਰਿਕ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ :ਯੂਕ੍ਰੇਨ 'ਚ ਕਰੀਬ 500 ਰੂਸੀ ਫੌਜੀ ਮਾਰੇ ਗਏ ਤੇ 1597 ਜ਼ਖਮੀ ਹੋਏ : ਮਾਸਕੋ

ਕਿਸਲਿਟਸਿਆ ਨੇ ਕਿਹਾ ਕਿ ਯੂਕ੍ਰੇਨ ਨੂੰ ਡੂੰਘਾ ਅਫ਼ਸੋਸ ਹੈ ਕਿ ਭਾਰਤ ਦਾ ਇਕ ਵਿਦਿਆਰਥੀ ਖਾਰਕੀਵ 'ਚ ਰੂਸੀ ਫੌਜ ਦੀ ਗੋਲੀਬਾਰੀ ਦਾ ਸ਼ਿਕਾਰ ਹੋਇਆ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਲਗਭਗ 8 ਹਜ਼ਾਰ ਭਾਰਤੀ ਮੁੱਖ ਰੂਪ ਨਾਲ ਵਿਦਿਆਰਥੀ, ਯੂਕ੍ਰੇਨ 'ਚ ਫਸੇ ਹੋਏ ਹਨ। ਭਾਰਤ ਯੂਕ੍ਰੇਨ ਦੇ ਪੱਛਮੀ ਗੁਆਂਢੀਆਂ ਜਿਵੇਂ ਰੋਮਾਨੀਆ, ਹੰਗਰੀ ਅਤੇ ਪੋਲੈਂਡ ਤੋਂ ਵਿਸ਼ੇਸ਼ ਉਡਾਣਾਂ ਦੇ ਰਾਹੀਂ ਆਪਣੇ ਨਾਗਰਿਕਾਂ ਨੂੰ ਕੱਢ ਰਿਹਾ ਹੈ ਕਿਉਂਕਿ 24 ਫਰਵਰੀ ਤੋਂ ਯੂਕ੍ਰੇਨ ਹਵਾਈ ਖੇਤਰ ਬੰਦ ਹੈ।

ਇਹ ਵੀ ਪੜ੍ਹੋ : ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਿਹੈ ਰੂਸ : ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News