ਜਜ਼ਬੇ ਨੂੰ ਸਲਾਮ, ਸੀਰੀਆ ਦੀ ਰੱਖਿਆ ਲਈ ਲੱਗਭਗ 1000 ਬੀਬੀਆਂ ਸੈਨਾ ''ਚ ਸ਼ਾਮਲ

Tuesday, Jul 20, 2021 - 12:59 PM (IST)

ਜਜ਼ਬੇ ਨੂੰ ਸਲਾਮ, ਸੀਰੀਆ ਦੀ ਰੱਖਿਆ ਲਈ ਲੱਗਭਗ 1000 ਬੀਬੀਆਂ ਸੈਨਾ ''ਚ ਸ਼ਾਮਲ

ਦਮਿਸ਼ਕ (ਬਿਊਰੋ): ਆਪਣੀ ਮਾਤਭੂਮੀ ਦੀ ਰੱਖਿਆ ਦਾ ਜਜ਼ਬਾ ਹਰ ਵਿਅਕਤੀ ਵਿਚ ਹੁੰਦਾ ਹੈ। ਭਾਵੇਂ ਉਹ ਵਿਅਕਤੀ ਕੋਈ ਪੁਰਸ਼ ਹੋਵੇ ਜਾਂ ਬੀਬੀ। ਇਸ ਜਜ਼ਬੇ ਦੇ ਤਹਿਤ ਪਿਛਲੇ ਦੋ ਸਾਲ ਵਿਚ ਕੁਰਦਿਸ਼ ਨਾਗਰਿਕ ਸੈਨਾ ਵਿਚ ਸੀਰੀਆ ਦੀਆਂ 1000 ਬੀਬੀਆਂ ਸ਼ਾਮਲ ਹੋਈਆਂ ਹਨ। ਇਹਨਾਂ ਵਿਚੋਂ ਇਕ ਜਿਨਾਬ ਸੇਰੇਕਾਨੀਆ (26) ਹੈ। ਜਿਨਾਬ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਨਾਗਰਿਕ ਸੈਨਾ ਵਿਚ ਸ਼ਾਮਲ ਹੋਵੇਗੀ। 

ਜਿਨਾਬ ਉੱਤਰ-ਪੂਰਬੀ ਸੀਰੀਆ ਦੇ ਰਾਸ ਅਲ-ਅਯਨ ਸ਼ਹਿਰ ਵਿਚ ਵੱਡੀ ਹੋਈ। ਉਹ ਪੰਜ ਲੋਕਾਂ ਦੇ ਪਰਿਵਾਰ ਵਿਚ ਇਕਲੌਤੀ ਕੁੜੀ ਹੈ। ਉਸ ਨੂੰ ਲੜਨਾ ਅਤੇ ਲੜਾਕਿਆਂ ਦੇ ਕੱਪੜੇ ਪਾਉਣਾ ਚੰਗਾ ਲੱਗਦਾ ਸੀ ਪਰ ਭਰਾਵਾਂ ਵਾਂਗ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ। ਫਿਰ ਜਿਨਾਬ ਮਾਂ ਨਾਲ ਸਬਜ਼ੀਆਂ ਦੇ ਖੇਤਾਂ ਵਿਚ ਕੰਮ ਕਰਨ ਲੱਗੀ। ਉਦੋਂ ਇਕ ਘਟਨਾ ਨੇ ਜਿਨਾਬ ਦੀ ਜ਼ਿੰਦਗੀ ਬਦਲ ਦਿੱਤੀ। ਅਕਤਬੂਰ 2019 ਵਿਚ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਅਮਰੀਕੀ ਸੈਨਿਕ ਉੱਤਰ-ਪੂਰਬੀ ਸੀਰੀਆ ਛੱਡ ਦੇਣਗੇ। ਇੱਥੇ ਅਮਰੀਕੀ ਸੈਨਾ ਨੇ ਕੁਰਦ ਸੈਨਾ ਨਾਲ ਮਿਲ ਕੇ ਸਾਲਾਂ ਤੱਕ ਗਠਜੋੜ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ - ਜਜ਼ਬੇ ਨੂੰ ਸਲਾਮ, ਅਮਰੀਕਾ 'ਚ ਪਹਿਲੀ ਵਾਰ ਕਿਸੇ ਬੀਬੀ ਨੇ ਪੂਰੀ ਕੀਤੀ 'ਨੇਵੀ' ਦੀ ਸਖ਼ਤ ਟਰੇਨਿੰਗ

ਟਰੰਪ ਦੇ ਐਲਾਨ ਮਗਰੋਂ ਤੁਰਕੀ ਨੂੰ ਮੌਕਾ ਮਿਲ ਗਿਆ। ਉਸ ਨੇ ਕੁਰਦ ਸੈਨਾ ਦੇ ਕੰਟਰੋਲ ਵਾਲੇ ਸਰਹੱਦੀ ਸ਼ਹਿਰਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਿਨਾਬ ਦੱਸਦੀ ਹੈ ਕਿ ਸਾਡੇ ਆਲੇ-ਦੁਆਲੇ ਬੰਬ ਡਿੱਗਣ ਲੱਗੇ। ਸਾਡੇ ਪਰਿਵਾਰ ਨੇ ਰੇਗਿਸਤਾਨ ਵਿਚ ਭੱਜ ਕੇ ਜਾਨ ਬਚਾਈ। ਉੱਥੋਂ ਹੀ ਅਸੀਂ ਆਪਣੇ ਸ਼ਹਿਰ ਨੂੰ ਸੜਦਾ ਦੇਖਿਆ। ਅਸੀਂ ਗਲੀਆਂ ਵਿਚ ਖਿਲਰੀਆਂ ਲਾਸ਼ਾਂ ਵਿਚੋਂ ਭੱਜ ਰਹੇ ਸੀ। ਇਸ ਘਟਨਾ ਨੇ ਸਾਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਜਿਨਾਬ ਮੁਤਾਬਕ,''ਮੈਂ 2020 ਵਿਚ ਮਾਂ ਨੂੰ ਕਿਹਾ ਕਿ ਮੈਂ ਨਾਗਰਿਕ ਸੈਨਾ ਦੀ ਬੀਬੀ ਯੂਨਿਟ ਵਿਚ ਸ਼ਾਮਲ ਹੋਣਾ ਚਾਹੁੰਦੀ ਹਾਂ। ਪਹਿਲਾਂ ਮਾਂ ਨਹੀਂ ਮੰਨੀ। ਮਾਂ ਨੇ ਕਿਹਾ ਕਿ ਦੋ ਬੇਟੇ ਪਹਿਲਾਂ ਤੋਂ ਸੈਨਾ ਵਿਚ ਰਹਿੰਦੇ ਹੋਏ ਜ਼ੋਖਮ ਵਿਚ ਹਨ। ਬੇਟੀ ਨੂੰ ਕਿਵੇਂ ਭੇਜ ਦੇਵਾਂ। ਇਸ 'ਤੇ ਮੈਂ ਕਿਹਾ ਕਿ ਸਾਨੂੰ ਸਾਡੀ ਮਾਤਭੂਮੀ ਤੋਂ ਕੱਢ ਦਿੱਤਾ ਗਿਆ। ਸਾਨੂੰ ਆਪਣੀ ਮਾਤਭੂਮੀ ਦੀ ਰੱਖਿਆ ਕਰਨੀ ਚਾਹੀਦੀ ਹੈ। ਫਿਰ ਮਾਂ ਮੰਨ ਗਈ।'' ਜਿਨਾਬ ਵਾਂਗ ਕਈ ਬੀਬੀਆਂ ਨੂੰ ਤੁਰਕੀ ਦੀ ਘੁਸਪੈਠ 'ਤੇ ਗੁੱਸਾ ਸੀ। ਉਹ ਵੀ ਨਾਗਰਿਕ ਸੈਨਾ ਵਿਚ ਸ਼ਾਮਲ ਹੋ ਗਈਆਂ।

ਨੋਟ- ਸੀਰੀਆਈ ਬੀਬੀਆਂ ਦੇ ਦੇਸ਼ਭਗਤੀ ਦੇ ਜਜ਼ਬੇ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News