ਪਾਕਿਸਤਾਨ ’ਚ ਇਸ ਸਾਲ ਗੂਗਲ ’ਤੇ ਛਾਏ ਰਹੇ ਵਿੰਗ ਕਮਾਂਡਰ ਅਭਿਨੰਦਨ ਤੇ ਸਾਰਾ ਅਲੀ ਖਾਨ

12/12/2019 1:39:22 PM

ਇਸਲਾਮਾਬਾਦ– ਇਸ ਸਾਲ ਪਾਕਿਸਤਾਨ ’ਚ ਗੂਗਲ ’ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਟਾਪ-10 ਲੋਕਾਂ ’ਚ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਰ ਵਰਧਮਾਨ ਅਤੇ ਬਾਲੀਵੁੱਡ ਅਭਿਨੇਤਰੀ ਸਾਰਾ ਅਲੀ ਖਾਨ ਦਾ ਨਾਂ ਵੀ ਹੈ। ਇਹ ਜਾਣਕਾਰੀ ਟੈੱਕ ਦਿੱਗਜ ਗੂਗਲ ਨੇ ਦਿੱਤੀ ਹੈ। ‘ਗੂਗਲ ਟ੍ਰੈਂਡਸ ਸਰਚ ਇਨ ਯੀਅਰ 2019’ ਦੀ ਸੂਚੀ ’ਚ ਭਾਰਤੀ ਰਿਆਲਿਟੀ ਟੀਵੀ ਸ਼ੋਅ ‘ਬਿਗ ਬੋਸ ਸੀਰੀਜ਼ 13’ ਦੂਜਾ ਸਭ ਤੋਂ ਟ੍ਰੈਂਡਿੰਗ ਸਰਚ ਰਿਹਾ, ਜਦਕਿ ਟੀਵੀ ਸ਼ੋਅ ਮੋਟੂ-ਪਤਲੂ ਇਸ ਸੂਚੀ ’ਚ 8ਵੇਂ ਸਥਾਨ ’ਤੇ ਰਿਹਾ। ਇਹ ਲਿਸਟ ਖੋਜੇ ਗਏ ਸ਼ਬਦਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ, ਜੋ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਸਰਚ ਕੀਤੇ ਗਏ। 

ਸੂਚੀ ’ਚ 6ਵੇਂ ਸਥਾਨ ’ਤੇ ਰਹੀ ਸਾਰਾ ਅਲੀ ਖਾਨ
ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੈਟੀ ਸਾਰਾ ਅਲੀ ਖਾਨ ਪਾਕਿਸਤਾਨ ’ਚ ਗੂਗਲ ’ਤੇ ਸਭ ਤੋਂ ਜ਼ਿਆਦਾ ਸਰਚ ਹੋਣ ਵਾਲੇ ਲੋਕਾਂ ਦੀ ਸੂਚੀ ’ਚ 6ਵੇਂ ਸਥਾਨ ’ਤੇ ਰਹੀ। ਸਾਰਾ ਆਪਣੀਆਂ ਬਾਲੀਵੁੱਡ ਫਿਲਮਾਂ ਅਤੇ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਉਹ ਇਮਤਿਆਜ਼ ਅਲੀ ਦੀ ਫਿਲਮ ’ਚ ਕਾਰਤਿਕ ਆਰੀਅਨ ਦੇ ਨਾਲ ਕੁਲੀ ਨੰਬਰ 1 ਦੀ ਰੀਮੇਕ ’ਚ ਵਰੁਣ ਧਵਨ ਦੇ ਨਾਲ ਦਿਖਾਈ ਦੇਵੇਗੀ। 

9ਵੇਂ ਸਥਾਨ ’ਤੇ ਰਹੇ ਵਿੰਗ ਕਮਾਂਡਰ ਅਭਿਨੰਦਰ ਵਰਧਮਾਨ
ਲਿਸਟ ’ਚ 9ਵੇਂ ਸਥਾਨ ’ਤੇ ਵਿੰਗ ਕਮਾਂਡਰ ਅਭਿਨੰਦਰ ਵਰਧਮਾਨ ਰਹੇ। ਇਸ ਸਾਲ ਫਰਵਰੀ ’ਚ ਭਾਰਤੀ ਅਤੇ ਪਾਕਿਸਤਾਨੀ ਹਵਾਈ ਫੌਜ ਵਿਚਕਾਰ ਡਾਗ ਫਾਈਟ ਦੌਰਾਨ ਕਥਿਤ ਤੌਰ ’ਤੇ ਪਾਕਿਸਤਾਨੀ ਜਹਾਜ਼ F-16 ਨੂੰ ਤਬਾਹ ਕਰਨ ਤੋਂ ਬਾਅਦ ਉਹ ਪਾਕਿਸਤਾਨੀ ਹਵਾਈ ਖੇਤਰ ’ਚ ਪ੍ਰਵੇਸ਼ ਕਰ ਗਏ ਸਨ। ਇਸ ਦੌਰਾਨ ਉਨ੍ਹਾਂ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਉਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਹਿਰਾਸਤ ’ਚ ਲੈ ਲਿਆ ਸੀ। ਅਭਿਨੰਦਨ ਪਾਕਿਸਤਾਨੀ ਕੈਦ ’ਚ ਦੋ ਦਿਨ ਤਕ ਰਹਿਣ ਤੋਂ ਬਾਅਦ ਵਾਘਾ-ਅਟਾਰੀ ਸਰਹਦ ਰਾਹੀਂ 1 ਮਾਰਤ ਨੂੰ ਭਾਰਤ ਪਰਤੇ ਸਨ।