ਚੀਨ ਦੇ ਖਸਤਾ ਹਾਲਤ ਮਨੁੱਖੀ ਅਧਿਕਾਰਾਂ ਦੀ ਜਾਪਾਨੀ ਪ੍ਰਧਾਨ ਮੰਤਰੀ ਨੂੰ ਚਿੰਤਾ

Friday, Oct 26, 2018 - 08:59 PM (IST)

ਚੀਨ ਦੇ ਖਸਤਾ ਹਾਲਤ ਮਨੁੱਖੀ ਅਧਿਕਾਰਾਂ ਦੀ ਜਾਪਾਨੀ ਪ੍ਰਧਾਨ ਮੰਤਰੀ ਨੂੰ ਚਿੰਤਾ

ਬੀਜਿੰਗ— ਬੀਜਿੰਗ ਦੀ ਵਿਸ਼ੇਸ਼ ਯਾਤਰਾ 'ਤੇ ਗਏ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਸ਼ੁੱਕਰਵਾਰ ਨੂੰ ਚੀਨ ਦੇ ਪ੍ਰਧਾਨ ਮੰਤਰੀ ਲੀ ਚਿਨਫਿੰਗ ਨਾਲ ਮੁਲਾਕਾਤ ਦੌਰਾਨ ਚੀਨ 'ਚ ਖਾਸਕਰਕੇ ਸ਼ਿਨਜਿਯਾਂਗ ਸੂਬੇ 'ਚ ਵੱਡੇ ਪੱਧਰ 'ਤੇ ਬੰਦੀ ਕੈਂਪਾਂ 'ਚ ਮਨੁੱਖੀ ਅਧਿਕਾਰਾਂ ਦੇ ਹਾਲਾਤਾਂ 'ਤੇ ਚਿੰਤਾ ਜਤਾਈ ਹੈ।

ਜਾਪਾਨੀ ਨਿਊਜ਼ ਏਜੰਸੀ ਕਿਯੋਦੋ ਨੇ ਇਕ ਜਾਪਾਨੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਜ਼ਾਹਿਰ ਤੌਰ 'ਤੇ ਊਈਘਰ ਮੁੱਦੇ ਨੂੰ ਧਿਆਨ 'ਚ ਰੱਖਦੇ ਹੋਏ ਆਬੇ ਨੇ ਲੀ ਨੂੰ ਦੱਸਿਆ ਕਿ ਜਾਪਾਨ ਸਣੇ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਚੀਨ 'ਚ ਮਨੁੱਖੀ ਅਧਿਕਾਰਾਂ ਦੇ ਹਾਲਾਤਾਂ 'ਤੇ ਹੈ। ਰਿਪੋਰਟ ਮੁਤਾਬਕ ਆਬੇ ਦੇ ਬਿਆਨ ਨਾਲ ਸੰਕੇਤ ਮਿਲਦਾ ਹੈ ਕਿ ਕਈ ਸਿਆਸੀ ਵਿਸ਼ਿਆਂ 'ਤੇ ਜਾਪਾਨ ਤੇ ਚੀਨ ਦੇ ਵਿਚਾਲੇ ਮੱਤਭੇਦ ਹਨ, ਹਾਲਾਂਕਿ ਇਹ ਅਰਥਿਕ ਸਹਿਯੋਗ ਮਜ਼ਬੂਤ ਕਰਨ ਲਈ ਤਿਆਰ ਹੋ ਗਏ ਹਨ ਤੇ ਪਿਛਲੇ ਸਾਲ ਤੋਂ ਦੋ-ਪੱਖੀ ਸਬੰਧਾਂ 'ਚ ਕਾਫੀ ਸੁਧਾਰ ਹੋ ਰਿਹਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਦਾ ਬਿਆਨ ਅਜਿਹੇ ਵੇਲੇ 'ਚ ਆਇਆ ਹੈ ਜਦੋਂ ਅਗਸਤ 'ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਨੇ ਦੱਸ ਲੱਖ ਤੋਂ ਜ਼ਿਆਦਾ ਊਈਗਰ ਮੁਸਲਮਾਨਾਂ ਨੂੰ ਹਿਰਾਸਤ 'ਚ ਰੱਖਿਆ ਹੈ, ਜਿਨ੍ਹਾਂ ਨੇ ਵਧਦੀ ਸਰਕਾਰੀ ਨਿਗਰਾਨੀ ਦਾ ਵਿਰੋਧ ਕੀਤਾ।


Related News