ਤਾਲਿਬਾਨ ਨੂੰ ਸਮਝੌਤਾ ਮੰਨਣਾ ਹੀ ਹੋਵੇਗਾ, ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਨਹੀਂ ਹੋਵੇਗਾ ਨੁਕਸਾਨ : ਅਬਦੁੱਲਾ ਅਬਦੁੱਲਾ

Monday, Oct 19, 2020 - 01:23 AM (IST)

ਕਾਬੁਲ-ਕਾਂਧਾਰ ਦੇ ਪੁਲਸ ਮੁਖੀ ਜਨਰਲ ਅਬਦੁੱਲ ਰਾਜਿਕ ਦੀ ਦੂਜੀ ਬਰਸੀ ’ਤੇ ਅਫਗਾਨਿਸਤਾਨ ਦੀ ਰਾਸ਼ਟਰੀ ਸਲਾਹ ਪਰਿਸ਼ਦ ਦੇ ਮੁਖੀ ਅਬਦੁੱਲਾ ਅਬਦੁੱਬਾ ਨੇ ਕਿਹਾ ਕਿ ਸ਼ਾਂਤੀ ਕੋਸ਼ਿਸ਼ਾਂ ਤਹਿਤ ਕੀਤਾ ਗਿਆ ਸਮਝੌਤਾ ਤਾਲਿਬਾਨ ਨੂੰ ਮੰਣਨਾ ਹੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਦੀ ਹਿੰਸਾ ਰਾਹੀਂ ਵਾਪਸੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਤਾਲਿਬਾਨ ਇਹ ਸਮਝ ਰਿਹਾ ਹੈ ਕਿ ਅੰਤਰਰਾਸ਼ਟਰੀ ਫੌਜ ਦੀ ਵਾਪਸੀ ਤੋਂ ਬਾਅਦ ਦੁਬਾਰਾ ਪਰਤ ਆਉਣਗੇ ਤਾਂ ਇਹ ਉਨ੍ਹਾਂ ਦੀ ਗਲਤਫਹਿਮੀ ਹੈ। ਅਫਗਾਨਿਸਤਾਨ ਦੀ ਜਨਤਾ ਉਨ੍ਹਾਂ ਦੇ ਇਰਾਦਿਆਂ ਨੂੰ ਸਫਲ ਨਹੀਂ ਹੋਣ ਦੇਵੇਗੀ।

ਅਬਦੁੱਲਾ ਨੇ ਹੇਲਮੰਦ ਸੂਬੇ ’ਚ ਨਿਰੀਹ ਜਨਤਾ ਵਿਚਾਲੇ ਹਿੰਸਾ ਕਰਨ ਵਾਲਿਆਂ ਦੀ ਨਿੰਦਾ ਕੀਤੀ, ਕਿਹਾ ਕਿ ਦੋਵਾਂ ’ਚੋਂ ਕੋਈ ਵੀ ਪੱਖ ਖੂਨ-ਖਰਾਬਾ ਕਰਕੇ ਆਪਣਾ ਟੀਚਾ ਹਾਸਲ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਸ਼ਾਂਤੀਪੂਰਨ ਸਮਝੌਤਾ ਭਾਰਤ ਸਮੇਤ ਕਿਸੇ ਵੀ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਹਾਨੀਕਾਰਕ ਨਹੀਂ ਹੋਵੇਗਾ ਅਤੇ ਹੋਣਾ ਵੀ ਨਹੀਂ ਚਾਹੀਦਾ। ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਨੇ ਅਫਗਨਾਸਿਤਾਨ ਦੀ ਮਦਦ ਕੀਤੀ ਹੈ, ਅਫਗਾਨਿਸਤਾਨ ’ਚ ਯੋਗਦਾਨ ਦਿੱਤਾ ਹੈ। ਇਹ ਅਫਗਾਨਿਸਤਾਨ ਦਾ ਦੋਸਤ ਹੈ। ਨਵੀਂ ਦਿੱਲੀ ’ਚ ਇਸ ਤਰ੍ਹਾਂ ਦਾ ਖਦਸ਼ਾ ਹੈ ਕਿ ਜੇਕਰ ਤਾਲਿਬਾਨ ਅਤੇ ਅਫਗਾਨ ਸਰਕਾਰ ਵਿਚਾਲੇ ਕਿਸੇ ਸੰਭਾਵਿਤ ਸ਼ਾਂਤੀ ਸਮਝੌਤੇ ਤੋਂ ਬਾਅਦ ਅੱਤਵਾਦੀ ਸਮੂਹ ਫਿਰ ਤੋਂ ਰਾਜਨੀਤਿਕ ਦਬਦਬਾ ਹਾਸਲ ਕਰਦਾ ਹੈ ਤਾਂ ਪਾਕਿਸਤਾਨ ਜੰਮੂ-ਕਸ਼ਮੀਰ ’ਚ ਸਰਹੱਦ ਪਾਰ ਅੱਤਵਾਦ ਨੂੰ ਵਧਾਉਣ ਲਈ ਤਾਲਿਬਾਨ ’ਤੇ ਆਪਣੇ ਅਸਰ ਦਾ ਇਸਤੇਮਾਲ ਕਰ ਸਕਦਾ ਹੈ।


Karan Kumar

Content Editor

Related News