ਅਮਰੀਕਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਇਕ ਮਹਿਲਾ ਅਤੇ ਉਸ ਦੇ 5 ਬੱਚਿਆਂ ਦੀ ਮੌਤ
Saturday, Jul 10, 2021 - 04:05 PM (IST)
ਫੀਨਿਕਸ (ਏਜੰਸੀ) : ਅਮਰੀਕਾ ਵਿਚ ਇਕ ਹਾਈਵੇ ’ਤੇ ਯੂ-ਟਰਨ ਲੈਂਦੇ ਸਮੇਂ ਕਾਰ ਨੂੰ ਵਾਹਨ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਵਿਚ ਕਾਰ ਵਿਚ ਸਵਾਰ ਇਕ ਮਹਿਲਾ ਅਤੇ ਉਸ ਦੇ 5 ਬੱਚਿਆਂ ਦੀ ਮੌਤ ਹੋ ਗਈ। ਅਰੀਜ਼ੋਨਾ ਦੇ ਜਨ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਨਤਿਸ਼ਾ ਮੋਫਿਟ ਦੀ ਕਾਰ 2 ਹਿੱਸਿਆਂ ਵਿਚ ਵੰਡੀ ਗਈ ਅਤੇ ਉਸ ਵਿਚ ਅੱਗ ਲੱਗ ਗਈ। ਹਾਦਸੇ ਵਿਚ ਅਰੀਜ਼ੋਨਾ ਨਿਵਾਸੀ 35 ਸਾਲਾ ਮਹਿਲਾ ਅਤੇ ਉਸ ਦੇ ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਦੀ ਉਮਰ 18 ਸਾਲ ਜਾਂ ਉਸ ਤੋਂ ਘੱਟ ਸੀ।
ਇਹ ਵੀ ਪੜ੍ਹੋ: ਭਾਰਤ ’ਚ ਅਮਰੀਕਾ ਦੇ ਅਗਲੇ ਰਾਜਦੂਤ ਹੋਣਗੇ ਏਰਿਕ ਗੈਰੇਸਟੀ, ਕਿਹਾ-ਮੈਂ ਇਸ ਸਨਮਾਨ ਤੋਂ ਬੇਹੱਦ ਖ਼ੁਸ਼ ਹਾਂ
ਮੋਫਿਟ ਫੀਨਿਕਸ ਦੇ ਪੱਛਮ ਵਿਚ ਇੰਟਰਸਟੇਟ 10 ’ਤੇ ਯਾਤਰਾ ਕਰ ਰਹੀ ਸੀ ਅਤੇ ਇਕ ਹੋਰ ਵਾਹਨ ਵਿਚ ਉਨ੍ਹਾਂ ਦੀ ਦੋਸਤ ਪਿੱਛੋਂ ਆ ਰਹੀ ਸੀ। ਉਸ ਮਹਿਲਾ ਦੀ ਕਾਰ ਵਿਚ ਖ਼ਰਾਬੀ ਆਉਣ ’ਤੇ ਉਸ ਨੇ ਕਿਸੇ ਸੁਰੱਖਿਅਤ ਸਥਾਨ ’ਤੇ ਜਾ ਕੇ ਮਦਦ ਮੰਗਣ ਲਈ ਕਿਹਾ ਅਤੇ ਮੋਫਿਟ ਨੂੰ ਉਸ ਦਾ ਪਿੱਛਾ ਕਰਨ ਨੂੰ ਕਿਹਾ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਕਾਰਾਂ ਨੇ ਯੂ-ਟਰਨ ਲਿਆ ਅਤੇ ਉਦੋਂ 117 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆ ਰਹੇ ਇਕ ਵਾਹਨ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: ਕ੍ਰਿਕਟਰ ਹਰਭਜਨ ਸਿੰਘ ਦੇ ਘਰ ਆਈਆਂ ਖ਼ੁਸ਼ੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
ਜਨ ਸੁਰੱਖਿਆ ਵਿਭਾਗ ਦੇ ਬੁਲਾਰੇ ਬਾਰਟ ਗ੍ਰੇਵਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 2 ਜੁਲਾਈ ਨੂੰ ਹੋਏ ਇਸ ਹਾਦਸੇ ਵਿਚ ਮੋਫਿਟ ਦੀ ਕਾਰ ਵਿਚ ਸਵਾਰ ਸਾਰਿਆਂ ਦੀ ਮੌਤ ਹੋ ਗਈ। ਉਸ ਦੀ ਦੋਸਤ ਅਤੇ ਉਸ ਦੇ ਚਾਰ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੀ ਉਮਰ 14 ਸਾਲ ਦਰਮਿਆਨ ਹੈ। ਬੱਚੇ ਹਸਪਤਾਲ ਵਿਚ ਦਾਖ਼ਲ ਹਨ।
ਇਹ ਵੀ ਪੜ੍ਹੋ: ਅਨਲਾਕ ਹੋਣ ਲੱਗੀ ਦੁਨੀਆ, ਹੁਣ ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਸਕਣਗੇ ਭਾਰਤੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।