ਅਮਰੀਕਾ ’ਚ ਕਾਲੇ ਵਿਅਕਤੀ ਨੂੰ ਪਿਸਤੌਲ ਮਾਰਨ ਤੇ ਗਲਾ ਘੁਟਣ ਦਾ ਵੀਡੀਓ ਵਾਇਰਲ, ਲੋਕਾਂ ’ਚ ਗੁੱਸਾ

Friday, Jul 30, 2021 - 10:59 AM (IST)

ਅਮਰੀਕਾ ’ਚ ਕਾਲੇ ਵਿਅਕਤੀ ਨੂੰ ਪਿਸਤੌਲ ਮਾਰਨ ਤੇ ਗਲਾ ਘੁਟਣ ਦਾ ਵੀਡੀਓ ਵਾਇਰਲ, ਲੋਕਾਂ ’ਚ ਗੁੱਸਾ

ਔਰੋਰਾ (ਭਾਸ਼ਾ): ਅਮਰੀਕਾ ਦੇ ਡੇਨਵਰ ਸ਼ਹਿਰ ਵਿਚ ਗ੍ਰਿਫ਼ਤਾਰੀ ਦੌਰਾਨ ਇਕ ਪੁਲਸ ਅਧਿਕਾਰੀ ਵਲੋਂ ਕਾਲੇ ਵਿਅਕਤੀ ਨੂੰ ਪਿਸਤੌਲ ਮਾਰਨ ਅਤੇ ਗਲਾ ਘੁਟਣ ਦਾ ਵੀਡੀਓ ਵਾਇਰਲ ਹੋਣ ’ਤੇ ਭਾਈਚਾਰੇ ਦੇ ਲੋਕਾਂ ਵਿਚ ਪੁਲਸ ਦੇ ਰਵੱਈਏ ਨੂੰ ਲੈ ਕੇ ਗੁੱਸਾ ਫੈਲ ਗਿਆ ਹੈ।ਲੋਕਾਂ ਨੇ ਕਿਹਾ ਕਿ ਇਹ ਰੰਗ ਦੇ ਆਧਾਰ ’ਤੇ ਲੋਕਾਂ ਨਾਲ ਗਲਤ ਵਿਵਹਾਰ ਦਾ ਨਵਾਂ ਉਦਾਹਰਣ ਹੈ। 

ਪੜ੍ਹੋ ਇਹ ਅਹਿਮ ਖਬਰ -ਅਫਗਾਨ ਸੈਨਾ ਦੀ ਵੱਡੀ ਸਫਲਤਾ, ਤਾਲਿਬਾਨ ਦੇ 2 ਹਾਈ ਪ੍ਰੋਫਾਈਲ ਨੇਤਾ ਕੀਤੇ ਢੇਰ

ਬਾਡੀ ਕੈਮਰਾ ਫੁਟੇਜ ਵਿਚ ਔਰੋਰਾ ਦੇ ਪੁਲਸ ਅਧਿਕਾਰੀ ਜਾਨ ਹਾਬਰਟ ਨੂੰ ਕਾਯਲੇ ਵਿੰਸਨ ਦੇ ਸਿਰ ’ਤੇ ਪਿਸਤੌਲ ਮਾਰਦੇ, ਉਸਦਾ ਗਲਾ ਦਬਾਉਂਦੇ ਅਤੇ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਹਾਬਰਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿੰਸਨ ਦੀ ਪਛਾਣ ਇਕ ਕਾਲੇ ਵਿਅਕਤੀ ਦੇ ਰੂਪ ਵਿਚ ਕੀਤੀ ਗਈ ਹੈ।


author

Vandana

Content Editor

Related News