ਜਾਪਾਨ ਦਾ ਇਕ ਅਨੋਖਾ ਸਟੇਸ਼ਨ ਜਿੱਥੇ ਨਾ ਲੱਗਦੀ ਟਿਕਟ ਤੇ ਮੁਫਤ ਹੁੰਦੀ ਹੈ ਸੈਰ
Thursday, Apr 04, 2019 - 08:06 PM (IST)

ਟੋਕੀਓ (ਏਜੰਸੀ)- ਜਪਾਨੀ ਰੇਲ ਆਪ੍ਰੇਟਰ ਸਾਲਾਂ ਤੋਂ ਯਾਤਰੀਆਂ ਦਾ ਸਫਰ ਯਾਦਗਾਰ ਬਣਾਉਣ ਲਈ ਕਈ ਤਰ੍ਹਾਂ ਦੇ ਇਨੋਵੇਟਿਵ ਆਈਡੀਆ ਲੈ ਕੇ ਆਉਂਦੇ ਰਹੇ ਹਨ ਪਰ ਹੁਣ ਇਥੇ ਇਕ ਪੂਰਾ ਸਟੇਸ਼ਨ ਹੀ ਬਣਾ ਦਿੱਤਾ ਗਿਆ ਹੈ, ਜਿਥੇ ਆ ਕੇ ਲੋਕ ਇਸ ਦੀ ਖੂਬਸੂਰਤੀ ਦੇ ਨਜ਼ਾਰੇ ਮਾਣ ਸਕਣਗੇ। ਇਬਾਂਕੁਨੀ ਸ਼ਹਿਰ ਵਿਚ ਨਿਸ਼ਿਕੀ ਨਦੀ ਨੇੜੇ ਸਿਰਯੂ ਮਿਹਾਰਿਸ਼ੀ ਇਕੀ ਸਟੇਸ਼ਨ ਨੂੰ ਇਸ ਲਈ ਤਿਆਰ ਕੀਤਾ ਗਿਆ ਹੈ ਕਿਉਂਕਿ ਇਥੇ ਨਾ ਤਾਂ ਕੋਈ ਐਂਟਰੈਂਸ ਹੈ ਅਤੇ ਨਾ ਹੀ ਕੋਈ ਐਗਜ਼ਿਟ ਯਾਨੀ ਨਾ ਤਾਂ ਤੁਸੀਂ ਇਥੋਂ ਕੋਈ ਟਿਕਟ ਖਰੀਦੋਗੇ ਅਤੇ ਨਾ ਹੀ ਇਥੋਂ ਕਿਤੇ ਜਾ ਸਕੋਗੇ।
ਬਸ ਇਵਾਂਕੁਨੀ ਸ਼ਹਿਰ ਪਹੁੰਚੋ ਅਤੇ ਇਥੋਂ ਨਿਸ਼ਿਕਿਗਾਵਾ ਸਿਰਯੂ ਲਾਈਨ 'ਤੇ ਚੱਲਣ ਵਾਲੀ ਟ੍ਰੇਨ ਵਿਚ ਚੜ੍ਹ ਜਾਣ ਅਤੇ ਸਟੇਸ਼ਨ ਦੇ ਨੇੜਿਓਂ ਨਦੀ ਅਤੇ ਪਹਾੜਾਂ ਵਿਚਕਾਰ ਨਾ ਸਿਰਫ ਕੁਦਰਤ ਦੇ ਨਜ਼ਾਰੇ ਮਾਣੋ ਸਗੋਂ ਜਿੰਨਾ ਮਨ ਕਰੇ ਤਸਵੀਰਾਂ ਖਿੱਚੋ ਅਤੇ ਸੈਲਫੀ ਲਓ ਅਤੇ ਆਪਣੇ ਸਫਲ ਨੂੰ ਯਾਦਗਾਰ ਬਣਾਓ। ਇਹ ਰੇਲਵੇ ਲਾਈਨ ਨਿਸ਼ਿਕੀ ਨਦੀ ਨੇੜਿਓਂ ਲੰਘਦੀ ਹੈ। ਸ਼ਹਿਰ ਵਿਚ ਇਸ ਸਟੇਸ਼ਨ ਨੂੰ ਪਿਛਲੇ ਮਹੀਨੇ ਹੀ ਖੋਲ੍ਹਿਆ ਗਿਆ ਸੀ ਅਤੇ ਸੋਸ਼ਲ ਮੀਡੀਆ 'ਤੇ ਇਸ ਅਨੋਖੇ ਕਾਨਸੈਪਟ ਦੀ ਕਾਫੀ ਚਰਚਾ ਹੋਈ। ਇਸ ਨੂੰ ਦੇਖਣ ਕਈ ਲੋਕ ਆ ਰਹੇ ਹਨ। ਵਜ੍ਹਾ ਹੈ ਇਥੋਂ ਦਾ ਸ਼ਾਂਤ ਮਾਹੌਲ। ਜਿਥੇ ਜਾਪਾਨ ਦੇ ਬਾਕੀ ਸ਼ਹਿਰਾਂ ਵਿਚ ਲੋਕ ਰੁਝੇਵਿਆਂ ਵਿਚ ਰਹਿੰਦੇ ਹਨ ਇਥੇ ਟ੍ਰੈਫਿਕ ਅਤੇ ਲੋਕਾਂ ਦੀ ਭੀੜ ਤੋਂ ਦੂਰ ਉਨ੍ਹਾਂ ਨੂੰ ਸੁਕੂਨ ਦੇ ਕੁਝ ਪਲ ਮਿਲ ਜਾਂਦੇ ਹਨ।