ਨਿਊਯਾਰਕ 'ਚ ਰੇਲ ਗੱਡੀ ਨੇ ਵਾਹਨ ਨੂੰ ਮਾਰੀ ਟੱਕਰ, 3 ਲੋਕਾਂ ਦੀ ਮੌਤ

Sunday, May 19, 2024 - 02:00 PM (IST)

ਨਿਊਯਾਰਕ 'ਚ ਰੇਲ ਗੱਡੀ ਨੇ ਵਾਹਨ ਨੂੰ ਮਾਰੀ ਟੱਕਰ, 3 ਲੋਕਾਂ ਦੀ ਮੌਤ

ਨਿਊਯਾਰਕ (ਰਾਜ ਗੋਗਨਾ)- ਨਿਊਯਾਰਕ ਦੇ ਉਪਰਲੇ ਰਾਜ ਵਿੱਚ ਸ਼ੁੱਕਰਵਾਰ ਨੂੰ ਇੱਕ ਐਮਟਰੈਕ ਰੇਲ ਗੱਡੀ ਨੇ ਇੱਕ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਉੱਤਰੀ ਟੋਨਾਵਾਂਡਾ ਪੁਲਸ ਵਿਭਾਗ ਨੇ ਫੇਸਬੁੱਕ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਰੇਲਗੱਡੀ ਨੇ ਸ਼ਾਮ 7:56 'ਤੇ ਇੱਕ ਡੌਜ ਪਿਕਅੱਪ ਟਰੱਕ ਨੂੰ ਟੱਕਰ ਮਾਰ ਦਿੱਤੀ। ਜਾਂਚ ਜਾਰੀ ਹੈ ਅਤੇ ਪੁਲਸ ਨੇ ਇਹ ਨਹੀਂ ਦੱਸਿਆ ਕਿ ਇਹ ਹਾਦਸਾ ਕਿਵੇਂ ਹੋਇਆ। 

ਪੜ੍ਹੋ ਇਹ ਅਹਿਮ ਖ਼ਬਰ-ਦੱਖਣੀ ਆਸਟ੍ਰੇਲੀਆ 'ਚ ਕਾਰ ਅਤੇ ਟਰੱਕ ਦੀ ਟੱਕਰ, ਦੋ ਲੋਕਾਂ ਦੀ ਦਰਦਨਾਕ ਮੌਤ

ਐਮਟਰੈਕ ਦੇ ਬੁਲਾਰੇ ਅਨੁਸਾਰ ਇਹ ਟਰੇਨ ਨਿਊਯਾਰਕ ਤੋਂ ਨਿਆਗਰਾ ਫਾਲਜ਼ ਦੇ ਉੱਤਰ ਵੱਲ ਨੂੰ ਜਾ ਰਹੀ ਸੀ। ਅਤੇ ਡੋਜ਼ ਪੈਕਅੱਪ ਟਰੱਕ ਨੂੰ ਟੱਕਰ ਮਾਰ ਦਿੱਤੀ, ਜੋ ਕਿ ਟਰੈਕ ਵਿੱਚ ਰੁਕਾਵਟ ਬਣ ਰਿਹਾ ਸੀ। 8 ਵਜੇ ਦੇ ਕਰੀਬ ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਟਰੱਕ ਵਿੱਚ ਸਵਾਰ ਇੱਕ 69 ਸਾਲਾ ਵਿਅਕਤੀ, ਇੱਕ 66 ਸਾਲਾ ਔਰਤ ਅਤੇ ਇੱਕ 6 ਸਾਲਾ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫੈਡਰਲ ਰੇਲਰੋਡ ਪ੍ਰਸ਼ਾਸਨ ਨੇ ਕਿਹਾ ਕਿ ਸੰਯੁਕਤ ਰਾਜ ਵਿੱਚ ਰੇਲ ਨਾਲ ਸਬੰਧਤ ਮੌਤਾਂ ਦਾ ਦੂਜਾ ਪ੍ਰਮੁੱਖ ਕਾਰਨ ਕਰਾਸਿੰਗ ਘਟਨਾਵਾਂ ਹਨ। 2023 ਵਿੱਚ 248 ਅਤੇ 2022 ਵਿੱਚ 274 ਮੌਤਾਂ ਦਰਜ ਕੀਤੀਆਂ ਗਈਆਂ ਸਨ। ਪੁਲਸ ਅਨੁਸਾਰ ਅਪ੍ਰੈਲ ਵਿੱਚ ਦੱਖਣ-ਪੱਛਮੀ ਇਡਾਹੋ ਰਾਜ ਵਿੱਚ ਇੱਕ ਰੇਲਗੱਡੀ ਇੱਕ ਪਿਕਅੱਪ ਟਰੱਕ ਨਾਲ ਟਕਰਾ ਗਈ ਅਤੇ ਟਰੱਕ ਡਰਾਈਵਰ ਦੇ ਕ੍ਰਾਸਿੰਗ 'ਤੇ ਉਤਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਅੰਦਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News