ਜਰਮਨੀ ਵਿਚ ਤੇਜ਼ ਤੂਫਾਨ, 9 ਮਰੇ

Friday, Jan 19, 2018 - 12:58 PM (IST)

ਬਰਲਿਨ (ਭਾਸ਼ਾ)— ਉੱਤਰੀ ਯੂਰਪ ਵਿਚ ਆਏ ਭਿਆਨਕ ਤੂਫਾਨ ਕਾਰਨ ਦੋ ਦਮਕਲ ਕਰਮਚਾਰੀਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਇਸ ਤੂਫਾਨ ਕਾਰਨ ਟਰੇਨ ਅਤੇ ਹਵਾਈ ਸੰਪਰਕ ਠੱਪ ਹੋ ਗਿਆ ਹੈ। ਜਰਮਨੀ ਨੇ ਲੰਬੀ ਦੂਰੀ ਦੀਆਂ ਰੇਲ ਸੇਵਾਵਾਂ ਨੂੰ ਘੱਟ ਤੋਂ ਘੱਟ 1 ਦਿਨ ਲਈ ਰੋਕ ਦਿੱਤਾ ਹੈ। ਦੇਸ਼ ਵਿਚ ਆਏ ਇਸ ਤੂਫਾਨ ਕਰਾਨ ਕਈ ਘਰੇਲੂ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿਚ ਦੋ ਟਰੱਕ ਡਰਾਈਵਰ ਵੀ ਸ਼ਾਮਲ ਹਨ, ਜਿਨ੍ਹਾਂ ਦੇ ਟਰੱਕ ਇਸ ਤੂਫਾਨ ਵਿਚ ਉੱਡ ਗਏ ਸਨ। ਫ੍ਰੈਡਰਿਕ ਨਾਂ ਦੇ ਇਸ ਤੂਫਾਨ ਨੇ ਇਕ ਸਕੂਲ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਸੀ। ਇਸ ਦੌਰਾਨ ਉੱਥੇ ਬੱਚੇ ਮੌਜੂਦ ਸਨ ਪਰ ਅਧਿਕਾਰੀਆਂ ਮੁਤਾਬਕ ਕੋਈ ਵੀ ਬੱਚਾ ਜ਼ਖਮੀ ਨਹੀਂ ਹੋਇਆ। ਜਰਮਨੀ ਪੁਲਸ ਨੇ ਦੱਸਿਆ ਕਿ ਦੇਸ਼ ਦੇ ਉੱਤਰੀ ਸ਼ਹਿਰ ਬ੍ਰੋਕੇਨ ਵਿਚ ਤੂਫਾਨ ਕਾਰਨ ਹਵਾਵਾਂ 203 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀਆਂ ਹਨ। ਜਰਮਨੀ ਦੇ ਮੌਸਮ ਵਿਭਾਗ ਮੁਤਾਬਕ ਸਾਲ 2007 ਮਗਰੋਂ ਇਹ ਸਭ ਤੋਂ ਬੁਰਾ ਤੂਫਾਨ ਰਿਹਾ ਹੈ।


Related News