ਅਮਰੀਕਾ : ਜੌਰਜ ਫਲਾਇਡ ਦੀ ਯਾਦ ''ਚ ਬਣਾਏ ਗਏ ''ਬੁੱਤ'' ਨੂੰ ਫਿਰ ਕੀਤਾ ਗਿਆ ਖਰਾਬ

Monday, Oct 04, 2021 - 10:16 AM (IST)

ਨਿਊਯਾਰਕ (ਭਾਸ਼ਾ): ਅਮਰੀਕਾ ਵਿਖੇ ਨਿਊਯਾਰਕ ਸਿਟੀ ਦੇ ਯੂਨੀਅਨ ਸਕਵਾਇਰ ਪਾਰਕ ਵਿਚ ਗੈਰ ਗੋਰੇ ਅਮਰੀਕੀ ਜੌਰਜ ਫਲਾਇਡ ਦੇ ਸਨਮਾਨ ਵਿਚ ਬਣਾਏ ਗਏ ਬੁੱਤ ਨੂੰ ਐਤਵਾਰ ਨੂੰ ਖਰਾਬ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਇਕ ਵੀਡੀਓ ਵਿਚ ਦਿਸ ਰਿਹਾ ਹੈ ਕਿ ਸਕੇਟਬੋਰਡ 'ਤੇ ਆਏ ਇਕ ਅਣਪਛਾਤੇ ਵਿਅਕਤੀ ਨੇ ਸਵੇਰੇ ਕਰੀਬ 10 ਵਜੇ ਬੁੱਤ 'ਤੇ ਪੇਂਟ ਸੁੱਟਿਆ ਅਤੇ ਇਸ ਮਗਰੋਂ ਉਹ ਫਰਾਰ ਹੋ ਗਿਆ। ਪੁਲਸ ਨੇ ਵੀਡੀਓ ਜਾਰੀ ਨਹੀਂ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ - ਸਕਾਟਲੈਂਡ: 11 ਸਾਲਾ ਵਿਦਿਆਰਥਣ ਨੂੰ 'ਮੇਨਸਾ ਆਈ ਕਿਊ' ਸੰਸਥਾ 'ਚ ਸ਼ਾਮਲ ਹੋਣ ਲਈ ਮਿਲਿਆ ਸੱਦਾ

ਮਰਹੂਮ ਸਾਂਸਦ ਜੌਨ ਲੁਇਸ ਅਤੇ ਪਿਛਲੇ ਸਾਲ ਪੁਲਸ ਦੀ ਕਾਰਵਾਈ ਵਿਚ ਮਾਰੀ ਗਈ ਕੇਂਟੁਕੀ ਦੇ ਲੁਇਸਵਿਲੇ ਦੇ ਬ੍ਰੇਓੰਨਾ ਟੇਲਰ ਦੇ ਨੇੜਲੇ ਸਥਾਪਿਤ ਬੁੱਤਾਂ ਨੂੰ ਸਪਸ਼ੱਟ ਤੌਰ 'ਤੇ ਛੂਹਿਆ ਨਹੀਂ ਗਿਆ। ਫਲਾਇਡ ਦੀ ਯਾਦ ਵਿਚ ਬਣਾਏ ਗਏ ਬੁੱਤ ਨੂੰ ਵਿਗਾੜਨ ਦੀ ਘਟਨਾ ਪਹਿਲੀ ਵਾਰ ਨਹੀਂ ਹੋਈ ਹੈ। ਇਸ ਬੁੱਤ ਦੇ ਉਦਘਾਟਨ ਦੇ ਪੰਜ ਦਿਨ ਬਾਅਦ ਹੀ ਇਸ 'ਤੇ ਕਾਲਾ ਪੇਂਟ ਸੁੱਟਿਆ ਗਿਆ ਸੀ ਅਤੇ ਉਸ 'ਤੇ ਗੋਰਿਆਂ ਨੂੰ ਸਰਬ ਉੱਚ ਮੰਨਣ ਵਾਲੇ ਇਕ ਸਮੂਹ ਦਾ ਕਥਿਤ ਚਿੰਨ੍ਹ ਵੀ ਲਗਾਇਆ ਗਿਆ ਸੀ। ਮਿਨਿਯਾਪੋਲਿਸ ਵਿਚ ਪੁਲਸ ਦੀ ਕਾਰਵਾਈ ਵਿਚ ਫਲਾਇਡ ਦੀ ਮੌਤ ਹੋਣ ਕਾਰਨ ਦੇਸ਼ਭਰ ਵਿਚ ਨਸਲੀ ਵਿਤਕਰੇ ਨੂੰ ਲੈਕੇ ਅੰਦੋਲਨ ਹੋਇਆ ਸੀ।


Vandana

Content Editor

Related News