ਮਿਸ਼ੀਗਨ ਦੇ ਵਿਅਕਤੀ ਨੇ ਜਿੱਤੀ ''1 ਅਰਬ ਡਾਲਰ ਦੀ ਲਾਟਰੀ''

Sunday, Jan 24, 2021 - 02:26 AM (IST)

ਮਿਸ਼ੀਗਨ ਦੇ ਵਿਅਕਤੀ ਨੇ ਜਿੱਤੀ ''1 ਅਰਬ ਡਾਲਰ ਦੀ ਲਾਟਰੀ''

ਡੇਟ੍ਰਾਇਟ (ਭਾਸ਼ਾ)- ਅਮਰੀਕਾ ਵਿਚ ਇਕ ਵਿਅਕਤੀ ਦੀ ਕਿਸਮਤ ਰਾਤੋ-ਰਾਤ ਅਜਿਹੀ ਪਲਟੀ ਕਿ ਉਹ ਅਰਬਪਤੀ ਬਣ ਗਿਆ। ਮਿਸ਼ੀਗਨ ਦੇ ਰਹਿਣ ਵਾਲੇ ਵਿਅਕਤੀ ਨੇ ਸ਼ੁੱਕਰਵਾਰ ਸ਼ਾਮ 1 ਅਰਬ ਡਾਲਰ (ਲਗਭਗ 7300 ਕਰੋੜ ਰੁਪਏ) ਦੀ ਲਾਟਰੀ ਜਿੱਤੀ। ਲਾਟਰੀ ਦਾ ਆਯੋਜਨ ਕਰਨ ਵਾਲਿਆਂ ਨੇ ਦੱਸਿਆ ਕਿ ਇਸ ਵਿਅਕਤੀ ਵਲੋਂ ਜਿੱਤੀ ਗਈ ਲਾਟਰੀ ਮੈਗਾ ਮਿਲੀਅਨਸ ਜੈਕਪਾਟ ਦੀ ਸਭ ਤੋਂ ਕੀਮਤੀ ਲਾਟਰੀ ਸੀ।

ਇਹ ਵੀ ਪੜ੍ਹੋ -ਇਟਲੀ : ਟਿਕਟੌਕ ’ਤੇ ਬਲੈਕਆਊਟ ਚੈਲੰਜ ਖੇਡਦੇ 10 ਸਾਲਾ ਬੱਚੀ ਦੀ ਮੌਤ

ਮੈਗਾ ਮਿਲੀਅਨਸ ਜੈਕਪਾਟ ਨਾਂ ਦੀ ਇਸ ਕੰਪਨੀ ਮੁਤਾਬਕ ਜੇਤੂ ਨੇ ਜਿਸ ਟਿਕਟ ਨੂੰ ਖਰੀਦਿਆ ਸੀ, ਉਸ ਨੂੰ 6 ਨੰਬਰ-4, 26, 42, 50, 60 ਅਤੇ 24 ਲਾਟਰੀ ਟਿਕਟ ਦੇ ਨਾਲ ਮੇਲ ਖਾ ਰਹੇ ਸਨ ਅਤੇ ਇਸ ਤਰ੍ਹਾਂ ਉਸ ਨੇ ਇਕ ਅਰਬ ਡਾਲਰ ਦਾ ਇਨਾਮ ਜਿੱਤਿਆ। ਜੇਤੂ ਟਿਕਟ ਨੋਵੀ ਦੇ ਡੇਟ੍ਰਾਇਟ ਉਪਨਗਰ ਵਿਚ 'ਕ੍ਰੋਜ਼ਰ ਸਟੋਰ' ਤੋਂ ਖਰੀਦਿਆ ਗਿਆ ਸੀ।

ਇਹ ਵੀ ਪੜ੍ਹੋ -ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇਣ ਵਾਲੇ ਭਾਰਤ ਨੂੰ ਅਮਰੀਕਾ ਨੇ ਦੱਸਿਆ ‘ਸੱਚਾ ਦੋਸਤ’

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News