ਹੈਰਾਨੀਜਨਕ; ਬਿਸਕੁੱਟ ਖਾਂਦੇ ਹੀ ਮਰ ਗਈ 25 ਸਾਲਾ ਮੁਟਿਆਰ, ਜਾਣੋ ਵਜ੍ਹਾ

Friday, Jan 26, 2024 - 01:05 PM (IST)

ਹੈਰਾਨੀਜਨਕ; ਬਿਸਕੁੱਟ ਖਾਂਦੇ ਹੀ ਮਰ ਗਈ 25 ਸਾਲਾ ਮੁਟਿਆਰ, ਜਾਣੋ ਵਜ੍ਹਾ

ਹਰਟਫੋਰਡ/ਅਮਰੀਕਾ (ਭਾਸ਼ਾ) : ਨਿਊਯਾਰਕ ਦੀ ਇੱਕ ਡਾਂਸਰ ਦੀ ਬਿਸਕੁੱਟ ਖਾਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 25 ਸਾਲਾ ਓਰਲਾ ਬੈਕਸੈਂਡੇਲ ਬਿਸਕੁੱਟ ਖਾਂਦੇ ਹੀ ਕੋਮਾ ਵਿਚ ਚਲੀ ਗਈ। ਉਸ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਹਫ਼ਤਿਆਂ ਤੱਕ ਹਸਪਤਾਲ ਵਿਚ ਬੈਕਸੈਂਡੇਲ ਆਪਣੀ ਜ਼ਿੰਦਗੀ ਦੀ ਜੰਗ ਲੜਦੀ ਰਹੀ ਪਰ 11 ਜਨਵਰੀ ਨੂੰ ਉਸ ਦੀ ਮੌਤ ਹੋ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਬੈਕਸੈਂਡੇਲ ਨੇ ਜੋ ਬਿਸਕੁੱਟ ਖਾਧਾ ਸੀ ਉਸ ਵਿਚ ਮੂੰਗਫਲੀ ਸੀ। ਬੈਕਸੈਂਡੇਲ ਨੂੰ 'ਨੱਟ ਐਲਰਜੀ' ਸੀ। ਇਸ ਕਾਰਨ ਉਸ ਨੂੰ ਗੰਭੀਰ ਰੀਐਕਸ਼ਨ ਹੋਇਆ ਅਤੇ ਕੋਮਾ ਵਿਚ ਜਾਣ ਮਗਰੋਂ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਨਾ ਫਾਂਸੀ, ਨਾ ਜ਼ਹਿਰੀਲਾ ਟੀਕਾ, ਵਿਰੋਧ ਦੇ ਬਾਵਜੂਦ US ਨੇ ਇਸ ਨਵੇਂ ਤਰੀਕੇ ਨਾਲ ਦਿੱਤੀ ਕੈਨੇਥ ਸਮਿੱਥ ਨੂੰ ਸਜ਼ਾ-ਏ-ਮੌਤ

ਉਥੇ ਹੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੂ ਲਿਓਨਾਰਡ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ 6 ਨਵੰਬਰ ਤੋਂ 31 ਦਸੰਬਰ ਤੱਕ ਕਨੈਕਟੀਕਟ ਦੇ ਡੈਨਬਰੀ ਅਤੇ ਨਿਊਵਿੰਗਟਨ ਵਿੱਚ ਉਸ ਦੇ ਕਰਿਆਨੇ ਦੀਆਂ ਦੁਕਾਨਾਂ 'ਤੇ ਵੇਚੀਆਂ ਗਈਆਂ 'ਵਨੀਲਾ ਫਲੋਰੇਂਟਾਈਨ ਕੂਕੀਜ਼' ਨੂੰ ਵਾਪਸ ਲੈ ਲਿਆ ਗਿਆ ਹੈ। ਰਿਟੇਲਰ ਨੇ ਕਿਹਾ ਕਿ ਹਾਲੀਡੇ ਦੀਆਂ ਬਿਸਕੁੱਟ ਦੇ ਲਗਭਗ 500 ਪੈਕੇਜ ਵੇਚੇ ਗਏ। ਰਾਜ ਦੇ ਸਿਹਤ ਅਤੇ ਖਪਤਕਾਰ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਬਿਸਕੁੱਟ ਵਿੱਚ ਗੈਰ-ਸੂਚੀਬੱਧ ਸਮੱਗਰੀ ਦੇ ਰੂਪ ਵਿੱਚ ਮੂੰਗਫਲੀ ਸ਼ਾਮਲ ਸੀ ਅਤੇ ਕਨੈਕਟੀਕਟ ਵਿੱਚ ਇੱਕ ਸਮਾਜਿਕ ਇਕੱਠ ਵਿੱਚ ਉਨ੍ਹਾਂ ਨੂੰ ਖਾਣ ਤੋਂ ਬਾਅਦ ਓਰਲਾ ਬੈਕਸੇਂਡੇਲ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਰਾਸ਼ਟਰਪਤੀ ਮੈਕਰੋਨ ਨੇ ਭਾਰਤੀਆਂ ਨੂੰ ਗਣਤੰਤਰ ਦਿਵਸ 'ਤੇ ਦਿੱਤੀ ਵਧਾਈ, PM ਮੋਦੀ ਨੂੰ ਦੱਸਿਆ 'ਪਿਆਰਾ ਦੋਸਤ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News