ਸ਼੍ਰੀਲੰਕਾ ''ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਨਵੇਂ ਰੂਪ ਦਾ ਚੱਲਿਆ ਪਤਾ

Saturday, Nov 20, 2021 - 01:17 AM (IST)

ਸ਼੍ਰੀਲੰਕਾ ''ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਨਵੇਂ ਰੂਪ ਦਾ ਚੱਲਿਆ ਪਤਾ

ਕੋਲੰਬੋ-ਸ਼੍ਰੀਲੰਕਾ 'ਚ ਸ਼ੁੱਕਰਵਾਰ ਨੂੰ ਕੋਵਿਡ-19 ਦੇ ਡੈਲਟਾ ਵੇਰੀਐਂਟ ਦੇ ਨਵੇਂ ਰੂਪ ਬੀ.1.617.2 ਏ.ਵਾਈ. 104 ਦਾ ਪਤਾ ਚੱਲਿਆ, ਜੋ ਇਸ ਦੇਸ਼ 'ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਤੀਸਰਾ ਰੂਪ ਹੈ। ਸਾਰਸ-ਸੀ.ਓ.ਵੀ.-2 ਦਾ ਡੈਲਟਾ (ਬੀ.1.617.2) ਰੂਪ ਜ਼ਿਆਦਾ ਇਨਫੈਕਸ਼ਨ ਹੈ ਅਤੇ ਦੁਨੀਆ ਭਰ 'ਚ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧਣ ਦੇ ਪਿੱਛੇ ਮੁੱਖ ਕਾਰਨ ਹੈ ਅਤੇ ਇਥੇ ਤੱਕ ਕਿ ਵੱਡੀ ਗਿਣਤੀ 'ਚ ਟੀਕਾ ਲਵਾ ਚੁੱਕੀ ਆਬਾਦੀ 'ਤੇ ਵੀ ਇਸ ਦੇ ਪ੍ਰਭਾਵ ਦਿਖਾਈ ਦਿੱਤੇ ਹਨ। ਹਾਲਾਂਕਿ, ਇਸ ਦੀ ਉਪ-ਕਿਸਮ 'ਏ.ਵਾਈ.104' ਦੀ ਇਨਫੈਕਸ਼ਨ ਸਮਰਥਾ ਦਾ ਅਜੇ ਪਤਾ ਨਹੀਂ ਚੱਲਿਆ ਹੈ। 

ਇਹ ਵੀ ਪੜ੍ਹੋ : ਅਮਰੀਕਾ ਕਰ ਸਕਦੈ ਬੀਜਿੰਗ ਓਲੰਪਿਕ ਦਾ ਕੂਟਨੀਤਕ ਬਾਈਕਾਟ, ਰਾਸ਼ਟਰਪਤੀ ਜੋਅ ਬਾਈਡੇਨ ਨੇ ਦਿੱਤੇ ਸੰਕੇਤ

ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਨਮੂਨਿਆ ਨੂੰ ਅਗੇ ਵਿਸ਼ਲੇਸ਼ਣ ਲਈ ਹਾਂਗਕਾਂਗ ਦੀ ਲੈਬੋਰਟਰੀ 'ਚ ਭੇਜਿਆ ਗਿਆ ਹੈ। ਜਦਵਰਧਨਨੇਪੁਰਾ ਯੂਨੀਵਰਸਿਟੀ 'ਚ ਖੋਜਕਰਤਾਵਾਂ ਨੇ 'ਏ.ਵਾਈ. 104' ਦਾ ਪਤਾ ਲਾਇਆ। ਸਰਕਾਰੀ ਯੂਨੀਵਰਸਿਟੀ ਦੇ ਮੋਲੀਕਿਊਲਰ ਐਂਡ ਸੈੱਲ ਬਾਇਓਲੋਜੀ ਵਿਭਾਗ ਦੀ ਡਾਇਰੈਕਟਰ ਡਾ. ਚੰਦੀਮਾ ਜੀਵਾਦਰਾ ਨੇ ਕਿਹਾ ਕਿ ਨਵੇਂ ਪਰਿਵਰਤਨ ਦੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਹੁਣ ਤੱਕ ਵਾਇਰਸ ਦੇ ਤਿੰਨ ਵੇਰੀਐਂਟ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾ ਵੇਰੀਐਂਟ ਬੀ.411 ਸੀ ਜੋ ਮੂਲ ਸਾਰਸ-ਸੀ.ਓ.ਵੀ.-2 ਵਾਇਰਸ ਦਾ ਰੂਪ ਹੈ। ਦੂਜਾ ਬੀ.1.617.2 ਏ.ਵਾਈ.28 ਸੀ ਅਤੇ ਹੁਣ ਇਹ ਤੀਸਰਾ ਰੂਪ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਤੁਰਕੀ ਦੇ ਅਰਜ਼ਰੂਮ 'ਚ ਆਇਆ 5.1 ਤੀਬਰਤਾ ਦਾ ਭੂਚਾਲ, ਕਈ ਘਰਾਂ ਨੂੰ ਪਹੁੰਚਿਆ ਨੁਕਸਾਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News