ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਪੈਰਿਸ ਵਿਚ ਪਸਾਰੇ ਪੈਰ, ਲੱਗ ਸਕਦੈ ਲਾਕਡਾਊਨ
Sunday, Mar 14, 2021 - 11:05 PM (IST)
ਪੈਰਿਸ (ਏ.ਪੀ.)- ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆ ਪ੍ਰਭਾਵਿਤ ਹੋਈ ਪਈ ਹੈ। ਮਾਮਲਿਆਂ ਵਿਚ ਆਈ ਖੜ੍ਹੋਤ ਤੋਂ ਬਾਅਦ ਜਦੋਂ ਦੁਬਾਰਾ ਜ਼ਿੰਦਗੀ ਪੱਟੜੀ 'ਤੇ ਆ ਰਹੀ ਸੀ ਤਾਂ ਕੋਰੋਨਾ ਦੇ ਨਵੇਂ ਰੂਪ ਕਾਰਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਅਚਾਨਕ ਦੁਬਾਰਾ ਵਾਧਾ ਹੋਣਾ ਸ਼ੁਰੂ ਹੋ ਗਿਆ। ਕੋਰੋਨਾ ਦੇ ਵੱਧਦੇ ਪਸਾਰ ਕਾਰਣ ਹਸਪਤਾਲਾਂ ਵਿਚ ਆਈ.ਸੀ.ਯੂ. ਦੇ ਬਿਸਤਰ ਘੱਟ ਪੈਣ ਲੱਗੇ ਹਨ। ਟੀਕਾਕਰਣ ਮੁਹਿੰਮ ਵੀ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਕੋਵਿਡ-19 ਟੀਕੇ ਦੀ ਸਪਲਾਈ ਸੀਮਤ ਹੈ।
ਇਹ ਵੀ ਪੜ੍ਹੋ -ਡਿਊਕ ਯੂਨੀਵਰਸਿਟੀ ਨੇ ਸਾਰੇ ਅੰਡਰਗ੍ਰੈਜੁਏਟ ਵਿਦਿਆਰਥੀਆਂ ਨੂੰ 21 ਮਾਰਚ ਤੱਕ ਭੇਜਿਆ ਇਕਾਂਤਵਾਸ 'ਚ
ਹਫਤੇ ਦੇ ਅਖੀਰ ਵਿਚ ਵਿਸ਼ੇਸ਼ ਮੈਡੀਕਲ ਜਹਾਜ਼ਾਂ ਰਾਹੀਂ ਮਰੀਜ਼ਾਂ ਨੂੰ ਘੱਟ ਪ੍ਰਭਾਵਿਤ ਖੇਤਰਾਂ ਵਿਚ ਭੇਜਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਚੰਗੀ ਤਰ੍ਹਾਂ ਹੋ ਸਕੇ। ਐਤਵਾਰ ਰਾਸ਼ਟਰੀ ਸਿਹਤ ਏਜੰਸੀ ਦੇ ਮੁਖੀ ਜੇਰੋਮ ਸੋਲੋਮੋਨ ਨੇ ਕਿਹਾ ਕਿ ਜੇ ਸਾਨੂੰ ਮੁੜ ਤੋਂ ਲਾਕਡਾਊਨ ਲਗਾਉਣਾ ਪਿਆ ਤਾਂ ਅਸੀਂ ਉਹ ਵੀ ਕਰਾਂਗੇ। ਹਾਲਾਤ ਮੁਸ਼ਕਲ ਭਰੇ ਹਨ ਅਤੇ ਪੈਰਿਸ ਖੇਤਰ ਵਿਚ ਇਹ ਹੋਰ ਜ਼ਿਆਦਾ ਵਿਗੜਦੇ ਜਾ ਰਹੇ ਹਨ। ਸੋਲੋਮੋਨ ਨੇ ਮੰਨਿਆ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਕੁਝ ਖੇਤਰਾਂ ਵਿਚ ਰਾਸ਼ਟਰਵਿਆਪੀ ਕਰਫਿਊ ਕਾਫੀ ਨਹੀਂ ਸੀ। ਵਿਸ਼ੇਸ਼ ਤੌਰ 'ਤੇ ਬਰਤਾਨੀਆ ਵਿਚ ਸਾਹਮਣੇ ਆਏ ਨਵੇਂ ਰੂਪ ਦੇ ਮੱਦੇਨਜ਼ਰ ਇਹ ਕਾਫੀ ਨਹੀਂ ਸੀ। ਦੱਸਣਯੋਗ ਹੈ ਕਿ ਫਰਾਂਸ ਵਿਚ ਹੁਣ ਤੱਕ 4,045,319 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 90,315 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 2,72,615 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।
ਇਹ ਵੀ ਪੜ੍ਹੋ -ਅਮਰੀਕਾ ਦੇ ਉੱਤਰੀ ਨੇਵਾਦਾ 'ਚ ਕੋਰੋਨਾ ਦੇ ਨਵੇਂ ਵੈਰੀਐਂਟ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।