ਅਮਰੀਕਾ ਦੇ ਟੈਕਸਾਸ ਸ਼ਹਿਰ ’ਚ ਨੇਪਾਲੀ ਕੁੜੀ ਦੀ ਗੋਲੀਆਂ ਮਾਰ ਕੇ ਹੱਤਿਆ
Saturday, Aug 31, 2024 - 03:03 PM (IST)

ਨਿਊਯਾਰਕ - ਬੀਤੇਂ ਦਿਨ ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਵਾਪਰੀ ਇਸ ਦਰਦਨਾਕ ਘਟਨਾ ’ਚ ਇਕ ਨੇਪਾਲੀ ਮੂਲ ਦੀ ਮੋਨਾ ਪਾਂਡੇ (21) ਲੜਕੀ ਦੇ ਘਰ ’ਚ ਦਾਖਲ ਹੋ ਕੇ ਬੌਬੀ ਸਿੰਘ ਸ਼ਾਹ ਨਾਂ ਦੇ ਵਿਅਕਤੀ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ, ਜਿਸ ਦੀ ਮੋਕੇ ’ਤੇ ਹੀ ਮੋਤ ਹੋ ਗਈ। ਇਸ ਘਟਨਾਕ੍ਰਮ ’ਚ ਗੋਲੀਆਂ ਮਾਰਨ ਵਾਲੇ ਵਿਅਕਤੀ ਨੂੰ ਕੈਮਰਿਆਂ ਦੀ ਫੁਟੇਜ ਦੀ ਛਾਣਬੀਨ ਕਰ ਕੇ ਪੁਲਸ ਨੇ ਉਸ ਨੂੰ ਰੋਡ ਤੋਂ ਹੀ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਹੁਣ ਜੇਲ ’ਚ ਨਜ਼ਰਬੰਦ ਹੈ। ਜਿਸ ਦੀ ਅਦਾਲਤ ’ਚ 3 ਸਤੰਬਰ ਨੂੰ ਪੇਸ਼ੀ ਹੋਵੇਗੀ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਉਸ ਦੇ ਅਪਾਂਰਟਮੈਂਟ ’ਚ ਚੋਰੀ ਕਰਨ ਜਾਂਦੇ ਹੋਏ ਬੌਬੀ ਸਿੰਘ ਸ਼ਾਹ ਦੀ ਫੋਟੋ ਵੀ ਜਾਰੀ ਕੀਤੀ ਗਈ ਹੈ। ਮ੍ਰਿਤਕਾ ਹਿਊਸਟਨ ਕਮਿਊਨਿਟੀ ਕਾਲਜ ’ਚ ਇਕ ਨਰਸਿੰਗ ਦਾ ਕੌਰਸ ਕਰਦੀ ਸੀ ਅਤੇ ਉਹ ਸੰਨ 2021 ’ਚ ਅਮਰੀਕਾ ਆਈ ਸੀ ਤੇ ਮਾਪਿਆ ਦੀ ਇਕਲੌਤੀ ਧੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।