ਵਿਗਿਆਨੀਆਂ ਨੇ ਮਨੁੱਖ ਦੇ ਇਕ ਹੋਰ ਪੂਰਵਜ ਦੇ ਚਿਹਰੇ ਦਾ ਕੀਤਾ ਮੁੜ ਨਿਰਮਾਣ

09/21/2019 8:38:59 PM

ਤੇਲ ਅਵੀਵ (ਅਨਸ)— ਸਾਡੇ ਡੇਨੀਸੋਵੰਸ ਪੂਰਵਜ (ਮਨੁੱਖ ਦੀ ਖਤਮ ਹੋ ਰਹੀ ਨਸਲ ਜੋ ਸਾਈਬੇਰੀਆ ਤੋਂ ਦੱਖਣ ਪੂਰਵ ਏਸ਼ੀਆ ਤੱਕ ਫੈਲੀ ਸੀ), ਜੋ 1 ਲੱਖ ਸਾਲ ਪਹਿਲਾਂ ਧਰਤੀ 'ਤੇ ਰਹਿੰਦੇ ਸਨ, ਕਿਵੇਂ ਦਿਸਦੇ ਹੋਣਗੇ, ਦਾ ਹੁਣ ਤੱਕ ਸਿਰਫ ਅਨੁਮਾਨ ਹੀ ਲਾਇਆ ਜਾਂਦਾ ਸੀ। ਡੇਨੀਸੋਵੰਸ ਦੀਆਂ ਗੁਲਾਬੀ ਰੰਗ ਦੀਆਂ ਹੱਡੀਆਂ, 3 ਦੰਦ ਤੇ ਹੇਠਲਾ ਜਬਾੜਾ ਹੁੰਦਾ ਸੀ ਪਰ ਹੁਣ ਉਨ੍ਹਾਂ ਨੂੰ ਇਕ ਚਿਹਰਾ ਵੀ ਮਿਲ ਗਿਆ ਹੈ। ਜੱਦੀ ਡਾਟਾ ਦਾ ਇਸਤੇਮਾਲ ਕਰਦਿਆਂ ਵਿਗਿਆਨੀਆਂ ਨੇ ਹੁਣ ਇਨ੍ਹਾਂ ਲੰਬੇ ਸਮੇਂ ਤੋਂ ਗੁਆਚੇ ਹੋਏ ਪੂਰਵਜਾਂ ਦਾ ਮੁੜ ਨਿਰਮਾਣ ਕੀਤਾ ਹੈ।

ਇਜ਼ਰਾਇਲ ਦੇ ਯੇਰੁਸ਼ਲਮ ਦੀ ਹਿਬਰੂ ਯੂਨੀਵਰਸਿਟੀ ਦੀ ਖੋਜ ਦੇ ਲੇਖਕ ਲਿਰਾਨ ਕਾਰਮੇਲ ਨੇ ਕਿਹਾ ਕਿ ਅਸੀਂ ਡੇਨੀਸੋਵੰਸ ਦੇ ਕੰਕਾਲ ਐਨਾਟਮੀ ਤੋਂ ਪਹਿਲਾਂ ਮੁੜ ਨਿਰਮਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਕਈ ਮਾਇਨਿਆਂ 'ਚ ਡੇਨੀਸੋਵੰਸ ਨਿਐਂਡਸਥਲ ਨਾਲ ਮੇਲ ਖਾਂਦੇ ਸਨ ਪਰ ਕੁਝ ਲੱਛਣਾਂ 'ਚ ਸਾਡੇ ਨਾਲ ਮੇਲ ਖਾਂਦੇ ਸਨ ਅਤੇ ਕੁਝ ਮਾਇਨਿਆਂ 'ਚ ਉਹ ਅਨੋਖੇ ਸਨ। ਖੋਜਕਾਰਾਂ ਨੇ 56 ਐਨਾਟੋਮੀਕਲ ਫੀਚਰਸ ਦੀ ਪਛਾਣ ਕੀਤੀ, ਜਿਨ੍ਹਾਂ 'ਚ ਡੇਨੀਸੋਵੰਸ, ਆਧੁਨਿਕ ਮਨੁੱਖ ਅਤੇ ਨਿਐਂਡਸਥਲ ਤੋਂ ਅਲੱਗ ਹਨ।


Baljit Singh

Content Editor

Related News