ਇਕ ਜ਼ਿੰਦਗੀ ਅਜਿਹੀ ਵੀ! 70 ਸਾਲਾਂ ਤੋਂ 'ਮਸ਼ੀਨ' 'ਚ ਬੰਦ ਹੈ ਇਹ ਸ਼ਖ਼ਸ (ਤਸਵੀਰਾਂ)

Friday, Sep 01, 2023 - 01:43 PM (IST)

ਇਕ ਜ਼ਿੰਦਗੀ ਅਜਿਹੀ ਵੀ! 70 ਸਾਲਾਂ ਤੋਂ 'ਮਸ਼ੀਨ' 'ਚ ਬੰਦ ਹੈ ਇਹ ਸ਼ਖ਼ਸ (ਤਸਵੀਰਾਂ)

ਇੰਟਰਨੈਸ਼ਨਲ ਡੈਸਕ- ਦੁਨੀਆ ਵਿਚ ਕੁਝ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਪੀੜਤ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖ਼ਸ ਬਾਰੇ ਦੱਸ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਉਸ ਨੂੰ ਸਲਾਮ ਜ਼ਰੂਰ ਕਰੋਗੇ। ਇਹ ਸ਼ਖ਼ਸ ਪਿਛਲੇ 70 ਸਾਲਾਂ ਤੋਂ ਮਸ਼ੀਨ ਵਿੱਚ ਬੰਦ ਹੈ। ਇਸ ਮਸ਼ੀਨ ਦਾ ਨਾਂ ਆਇਰਨ ਲੰਗ ਹੈ, ਜਿਸ ਦਾ ਵਜ਼ਨ 600 ਪੌਂਡ ਹੈ। ਇਸ 'ਚ ਬੰਦ ਸ਼ਖ਼ਸ ਦਾ ਨਾਂ ਪੌਲ ਅਲੈਗਜ਼ੈਂਡਰ ਹੈ। ਉਨ੍ਹਾਂ ਦੀ ਉਮਰ 77 ਸਾਲ ਹੈ। ਉਸ ਨੂੰ ਪੋਲੀਓ ਪੌਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੂੰ 1952 ਵਿੱਚ 6 ਸਾਲ ਦੀ ਉਮਰ ਵਿੱਚ ਪੋਲੀਓ ਹੋਇਆ ਸੀ। ਉੱਥੇ ਇਸ ਸਾਲ ਮਾਰਚ ਵਿੱਚ ਗਿਨੀਜ਼ ਵਰਲਡ ਰਿਕਾਰਡ ਨੇ ਉਸਨੂੰ ਸਭ ਤੋਂ ਲੰਬੇ ਸਮੇਂ ਤੱਕ ਆਇਰਨ ਲੰਗ ਵਿਚ ਰਹਿਣ ਵਾਲਾ ਮਰੀਜ਼ ਘੋਸ਼ਿਤ ਕੀਤਾ।

PunjabKesari

ਪੌਲ ਦਾ ਜਨਮ ਸਾਲ 1946 ਵਿੱਚ ਹੋਇਆ ਸੀ। ਉਦੋਂ ਤੋਂ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਲੋਕਾਂ ਨੇ ਉਸ ਲਈ 132,000 ਡਾਲਰ ਦਾ ਫੰਡ ਇਕੱਠਾ ਕੀਤਾ ਸੀ। 1952 ਵਿੱਚ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਪੋਲੀਓ ਪ੍ਰਕੋਪ ਹੋਇਆ ਸੀ। ਬੀਮਾਰੀ ਤੇਜ਼ੀ ਨਾਲ ਫੈਲ ਰਹੀ ਸੀ। ਘੱਟੋ-ਘੱਟ 58,000 ਮਾਮਲੇ ਸਾਹਮਣੇ ਆਏ ਹਨ। ਪੀੜਤਾਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਪੌਲ ਨੂੰ ਵੀ ਪੋਲੀਓ ਹੋਇਆ। ਇਸ ਕਾਰਨ ਉਸ ਦਾ ਸਰੀਰ ਅਧਰੰਗ ਦਾ ਸ਼ਿਕਾਰ ਹੋ ਗਿਆ। ਉਸ ਦੀ ਗਰਦਨ ਦੇ ਹੇਠਾਂ ਵਾਲਾ ਹਿੱਸਾ ਕੰਮ ਨਹੀਂ ਕਰ ਰਿਹਾ ਸੀ। ਬਾਅਦ ਵਿੱਚ ਉਸ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਹੋਣ ਲੱਗੀ।

1928 ਵਿੱਚ ਹੋਈ ਸੀ ਖੋਜ 

PunjabKesari

PunjabKesari

ਅਮਰੀਕਾ ਨੇ 1979 ਵਿੱਚ ਆਪਣੇ ਆਪ ਨੂੰ ਪੋਲੀਓ ਮੁਕਤ ਦੇਸ਼ ਘੋਸ਼ਿਤ ਕੀਤਾ ਸੀ। ਪਰ ਉਦੋਂ ਤੱਕ ਪੌਲ ਲਈ ਬਹੁਤ ਦੇਰ ਹੋ ਚੁੱਕੀ ਸੀ। ਬੀਮਾਰੀ ਨਾਲ ਲੜਨ ਲਈ ਉਸ ਨੂੰ ਆਇਰਨ ਲੰਗ ਵਾਲੀ ਮਸ਼ੀਨ ਵਿਚ ਰੱਖਿਆ ਗਿਆ ਸੀ। ਇਸ ਮਸ਼ੀਨ ਦੀ ਖੋਜ 1928 ਵਿੱਚ ਹੋਈ ਸੀ। ਤਕਨਾਲੋਜੀ ਦੇ ਵਿਕਾਸ ਕਾਰਨ 60 ਦੇ ਦਹਾਕੇ ਤੋਂ ਬਾਅਦ ਇਹ ਮਸ਼ੀਨ ਬਣਨੀ ਬੰਦ ਹੋ ਗਈ। ਫਿਲਹਾਲ ਪੌਲ ਇਸ ਵਿੱਚ ਰਹਿ ਰਿਹਾ ਸੰਸਾਰ ਦਾ ਇਕਲੌਤਾ ਸ਼ਖ਼ਸ ਹੈ। ਤਕਨਾਲੋਜੀ ਵਿਕਸਿਤ ਹੋ ਗਈ ਪਰ ਪੌਲ ਨੇ ਉਸੇ ਮਸ਼ੀਨ ਨਾਲ ਰਹਿਣ 'ਤੇ ਜ਼ੋਰ ਦਿੱਤਾ। ਉਹ ਇਸ ਨੂੰ ਛੱਡਣਾ ਨਹੀਂ ਚਾਹੁੰਦਾ ਸੀ।

PunjabKesari
2020 'ਚ 'ਦਿ ਗਾਰਡੀਅਨ' ਨਾਲ ਗੱਲਬਾਤ ਕਰਦਿਆਂ ਪੌਲ ਨੇ ਕਿਹਾ ਕਿ ਜਦੋਂ ਤੱਕ ਨਵੀਆਂ ਮਸ਼ੀਨਾਂ ਦੀ ਖੋਜ ਹੋਈ, ਉਸ ਨੂੰ ਆਪਣੀ ਪੁਰਾਣੀ ਮਸ਼ੀਨ 'ਚ ਰਹਿਣ ਦੀ ਆਦਤ ਪੈ ਗਈ ਸੀ। ਉਸਨੇ ਮਸ਼ੀਨ ਤੋਂ ਬਾਹਰ ਸਾਹ ਲੈਣਾ ਵੀ ਸਿੱਖਿਆ। ਇਸ ਨੂੰ "ਡੱਡੂ ਸਾਹ ਲੈਣ" (frog breathing) ਤਕਨੀਕ ਕਿਹਾ ਜਾਂਦਾ ਹੈ।  ਇੰਨਾ ਕੁਝ ਸਹਿਣ ਦੇ ਬਾਵਜੂਦ ਵੀ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਪੌਲ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਇੱਕ ਕਿਤਾਬ ਵੀ ਲਿਖੀ। ਉਹ ਆਪਣੇ ਮੂੰਹ ਦੀ ਮਦਦ ਨਾਲ ਪੇਂਟ ਵੀ ਕਰ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਜਿੱਥੇ ਕੋਈ ਡਾਲਰ ਦਾ ਵਸਾਹ ਨੀ ਕਰਦਾ ਉੱਥੇ ਲੋੜਵੰਦਾਂ ਨੂੰ ਉਧਾਰ ਫ਼ਰਨੀਚਰ ਦਿੰਦਾ ਹੈ ਕੈਲਗਰੀ ਦਾ ਕਰਮਪਾਲ ਸਿੱਧੂ (ਵੀਡੀਓ)

ਮਸ਼ੀਨ ਵਿੱਚ ਰਹਿ ਕੇ ਪੂਰੇ ਕੀਤੇ ਸੁਪਨੇ 

PunjabKesari

ਪੌਲ ਨੇ ਹਾਈ ਸਕੂਲ ਪਾਸ ਕੀਤਾ, ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਫਿਰ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਦਹਾਕਿਆਂ ਤੱਕ ਕਾਨੂੰਨ ਦਾ ਅਭਿਆਸ ਕੀਤਾ ਅਤੇ ਇੱਕ ਜੀਵਨੀ ਵੀ ਲਿਖੀ। ਉਸਨੇ 2021 ਵਿੱਚ ਦਿੱਤੇ ਇੱਕ ਵੀਡੀਓ ਇੰਟਰਵਿਊ ਵਿੱਚ ਕਿਹਾ ਕਿ 'ਮੈਂ ਕਦੇ ਹਾਰ ਨਹੀਂ ਮੰਨੀ ਅਤੇ ਮੈਂ (ਅਜੇ ਵੀ) ਹਾਰ ਨਹੀਂ ਮੰਨਾਂਗਾ।' ਹੁਣ ਜਦੋਂ ਪੌਲ ਬੁੱਢਾ ਹੋ ਗਿਆ ਹੈ, ਤਾਂ ਉਸ ਨੂੰ 24 ਘੰਟੇ ਦੇਖਭਾਲ ਦੀ ਲੋੜ ਹੈ। ਉਹ ਅਮਰੀਕਾ ਦੇ ਡੱਲਾਸ ਵਿੱਚ ਰਹਿੰਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News