ਪੇਸ਼ਾਵਰ ਦੇ ਅਕਬਰਪੁਰਾ ’ਚ ਇਕ ਪੱਤਰਕਾਰ ਦਾ ਗੋਲੀ ਮਾਰ ਕੇ ਕਤਲ

Tuesday, Jul 16, 2024 - 01:47 PM (IST)

ਪੇਸ਼ਾਵਰ ਦੇ ਅਕਬਰਪੁਰਾ ’ਚ ਇਕ ਪੱਤਰਕਾਰ ਦਾ ਗੋਲੀ ਮਾਰ ਕੇ ਕਤਲ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਿਸ਼ਾਵਰ ਦੇ ਇੱਕ ਪੱਤਰਕਾਰ ਦੀ ਨੌਸ਼ਹਿਰਾ ਜ਼ਿਲ੍ਹੇ ਦੇ ਅਕਬਰਪੁਰਾ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੇ ਭਰਾ ਅਨਵਰ ਜ਼ੇਬ ਵੱਲੋਂ ਅਕਬਰਪੁਰਾ ਥਾਣੇ ਵਿੱਚ ਦਰਜ ਕਰਵਾਈ ਐੱਫ਼. ਆਈ. ਆਰ. ਅਨੁਸਾਰ ਉਹ ਅਤੇ ਉਸ ਦਾ ਭਰਾ ਹਸਨ ਜ਼ੇਬ ਇੱਕ ਕਾਰ ਵਿੱਚ ਜਾ ਰਹੇ ਸਨ ਇਸ ਦੌਰਾਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਭਰਾ ’ਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ- ਪੰਜਾਬ ਲਈ ਖ਼ਤਰੇ ਦੀ ਘੰਟੀ, ਹੈਰਾਨ ਕਰੇਗੀ ਇਹ ਰਿਪੋਰਟ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਅਨਵਰ ਜ਼ੇਬ ਨੇ ਪੁਲਸ ਨੂੰ ਦੱਸਿਆ ਕਿ ਉਹ ਹਮਲੇ ’ਚ ਸੁਰੱਖਿਅਤ ਬਚ ਗਿਆ ,ਪਰ ਉਸ ਦੇ ਭਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ। 40 ਸਾਲਾ ਹਸਨ ਜ਼ੇਬ ਪੇਸ਼ਾਵਰ ਸਥਿਤ ਉਰਦੂ ਅਖਬਾਰ ‘ਆਜ’ ਨਾਲ ਜੁੜਿਆ ਹੋਇਆ ਸੀ ਅਤੇ ਖੈਬਰ ਯੂਨੀਅਨ ਆਫ ਜਰਨਲਿਸਟ ਅਤੇ ਪੇਸ਼ਾਵਰ ਪ੍ਰੈੱਸ ਕਲੱਬ (ਪੀ. ਪੀ. ਸੀ.) ਦਾ ਮੈਂਬਰ ਸੀ। ਪੱਤਰਕਾਰੀ ਵਿੱਚ ਉਹ ਬਹੁਤ ਸੀਨੀਅਰ ਸਨ। ਖੈਬਰ ਯੂਨੀਅਨ ਆਫ ਜਰਨਲਿਸਟ ਨੇ ਪੀ. ਪੀ. ਸੀ. ਦੇ ਬਾਹਰ ਰੋਸ ਮੁਜ਼ਾਹਰਾ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ-  ਸਕੂਲ ਤੋਂ ਘਰ ਪਰਤਦਿਆਂ ਵਾਪਰਿਆ ਭਿਆਨਕ ਹਾਦਸਾ, 10ਵੀਂ ਜਮਾਤ ਦੇ ਵਿਦਿਆਰਥੀ ਦੀ ਦਰਦਨਾਕ ਮੌਤ

ਜ਼ਿਕਰਯੋਗ ਹੈ ਕਿ 18 ਜੂਨ ਨੂੰ ਲੰਡੀ ਕੋਟਲ 'ਚ ਪੱਤਰਕਾਰ ਖਲੀਲ ਜਿਬਰਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਦੋਂ ਕਿ 21 ਮਈ ਨੂੰ ਮੀਰਾਮਸ਼ਾਹ ਵਿੱਚ ਇੱਕ ਪੱਤਰਕਾਰ ਕਾਮਰਾਨ ਡਾਵਰ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News