ਸਵਰਗੀ ਦੀਪ ਸਿੱਧੂ ਦੀ ਯਾਦ ''ਚ ਵਿਸ਼ਾਲ ਕਾਰ ਰੈਲੀ ਅਤੇ ਪੰਥਕ ਇਕੱਤਰਤਾ 20 ਨੂੰ

Friday, Feb 18, 2022 - 10:56 AM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਫਿਲਮੀ ਅਦਾਕਾਰ ਸੰਦੀਪ ਸਿੰਘ ਸਿੱਧੂ (ਦੀਪ ਸਿੱਧੂ) ਦੀ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਕਾਰਨ ਸਮੁੱਚਾ ਵਿਸ਼ਵ ਗਮਗੀਨ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਵੱਲੋਂ ਦੀਪ ਸਿੱਧੂ ਨੂੰ ਸ਼ਰਧਾ ਦੇ ਫੁੱਲ਼ ਭੇਂਟ ਕੀਤੇ ਜਾ ਰਹੇ ਹਨ। ਸਰਵਗਵਾਸੀ ਦੀਪ ਸਿੱਧੂ ਦੀ ਪੰਥਕ ਸੋਚ 'ਤੇ ਚਿੰਤਨ ਕਰਨ ਲਈ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੇ ਵੀ ਪ੍ਰੋਗਰਾਮ ਉਲੀਕੇ ਹਨ। ਇਸ ਸੰਬੰਧੀ ਸਿੱਖ ਜਥੇਬੰਦੀਆਂ, ਸਿੱਖ ਸੰਗਤ, ਸਿੱਖ ਸੰਸਥਾਵਾਂ, ਮੈਲਬੌਰਨ ਦੇ ਗੁਰੂ ਘਰਾਂ ਦੇ ਨੁੰਮਾਇੰਦਿਆਂ ਦੀ ਵਿਸ਼ੇਸ਼ ਇਕੱਤਰਤਾ ਗੁਰੂਦੁਆਰਾ ਟਾਰਨੇਟ ਵਿਖੇ ਹੋਈ ਜਿੱਥੇ ਕਿ ਸਵਰਗੀ ਦੀਪ ਸਿੱਧੂ ਨੂੰ ਕੌਮੀ ਸ਼ਹੀਦ ਵਜ਼ੋਂ ਸਿਜਦਾ ਕੀਤਾ ਗਿਆ।

ਇਸ ਮੌਕੇ ਹਾਜ਼ਰ ਸੰਗਤਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦੀਪ ਸਿੱਧੂ ਦਾ ਕਤਲ ਭਾਰਤੀ ਹਕੂਮਤ ਵੱਲੋਂ ਇੱਕ ਗਿਣੀ ਮਿੱਥੀ ਸ਼ਾਜਿਸ਼ ਤਹਿਤ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਭਾਰਤ ਸਰਕਾਰ ਕੋਲ ਦੀਪ ਸਿੱਧੂ ਦੀ ਮੌਤ ਦੀ ਜਾਂਚ ਪੜਤਾਲ ਦੀ ਮੰਗ ਕਰਨ ਦਾ ਕੋਈ ਫਾਇਦਾ ਨਹੀ ਕਿਉਂਕਿ ਉਹ ਭਾਰਤੀ ਨਿਆਂ ਪ੍ਰਣਾਲੀ ਵਿੱਚ ਯਕੀਨ ਨਹੀ ਕਰਦੇ।ਸੰਗਤਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਨਿੱਜੀ ਤੌਰ ਤੇ ਇਸ ਮਾਮਲੇ ਦੀ ਤਫਤੀਸ਼ ਕਰਵਾਉਣ ਦੇ ਫ਼ੈਸਲੇ ਤੇ ਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ।ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਕਿ ਸਿੱਖ ਮਸਲਿਆਂ ਤੇ ਗੱਲ ਕਰਨ ਵਾਲੇ ਨੌਜਵਾਨਾਂ ਨੂੰ ਖ਼ਤਮ ਕਰਨ ਦੀ ਹਮੇਸ਼ਾ ਚਾਲ ਰਹੀ ਹੈ। ਭਾਈ ਹਰਮਿੰਦਰ ਸਿੰਘ  ਨਿਹੰਗ ਸਿੰਘ ,ਭਾਈ ਹਰਮੀਤ ਸਿੰਘ ਹੈਪੀ, ਭਾਈ ਜੋਗਾ ਸਿੰਘ ਖਾਲਿਸਤਾਨੀ ਅਤੇ ਕਈ ਸਿੱਖ ਨੌਜਵਾਨਾਂ ਨੂੰ ਐਕਸੀਡੈਂਟ ਦੀ ਆੜ ਵਿੱਚ ਸਰਕਾਰ ਨੇ ਖੁਦ ਹੀ ਗਿਣੀ ਮਿਥੀ ਸ਼ਾਜਿਸ਼ ਤਹਿਤ ਖ਼ਤਮ ਕੀਤਾ ਹੈ ਤੇ ਹਮੇਸ਼ਾ ਹੀ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾਂਦਾ ਰਿਹਾ ਹੈ ਕਿ ਇਹਨਾਂ ਦੀ ਮੌਤ ਕੁਦਰਤੀ ਤੌਰ 'ਤੇ ਹੋਈ ਹੈ ਤਾਂ ਜੋ ਸਿੱਖ ਕੌਮ ਦੇ ਜੋਸ਼ ਨੂੰ ਠੰਢਾ ਰੱਖਿਆ ਜਾ ਸਕੇ। 

ਪੜ੍ਹੋ ਇਹ ਅਹਿਮ ਖ਼ਬਰ -ਬ੍ਰਿਟੇਨ ਨੇ ਰੂਸ ਨਾਲ ਤਣਾਅ ਦਰਮਿਆਨ ‘ਗੋਲਡਨ ਵੀਜ਼ਾ’ ਵਿਵਸਥਾ ਕੀਤੀ ਖ਼ਤਮ 

ਦੀਪ ਸਿੱਧੂ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਮੂਹ ਸੰਗਤਾਂ ਨੇ ਪੰਜਾਬ ਵਾਸੀਆਂ ਨੂੰ 20 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਦੌਰਾਨ ਪੰਜਾਬ ਵਾਸੀਆਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਲਈ ਅਪੀਲ ਵੀ ਕੀਤੀ।ਦੀਪ ਸਿੱਧੂ ਦੀ ਯਾਦ ਵਿੱਚ 20 ਫਰਵਰੀ ਨੂੰ ਗੁਰੂਦੁਆਰਾ ਸਾਹਿਬ ਟਾਰਨੇਟ ਅਤੇ ਗੁਰੂਦੁਆਰਾ ਸਾਹਿਬ ਕੀਜ਼ਬਰੋ ਤੋਂ ਸਵੇਰੇ 9 ਵਜੇ ਕਾਰ ਰੈਲੀ ਕੱਢੀ ਜਾਵੇਗੀ ਤੇ ਇਸਦੀ ਸਮਾਪਤੀ ਗੁਰੂਦਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਹੋਵੇਗੀ। ਉਪਰੰਤ ਪੰਥਕ ਇਕੱਤਰਤਾ ਅਤੇ ਗੁਰਮਤਿ ਦੀਵਾਨ ਸਜਾਏ ਜਾਣਗੇ।ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵੱਖ ਵੱਖ ਗੁਰੂ ਘਰਾਂ ਵਲੋਂ ਦੀਪ ਸਿੱਧੂ ਦੀ ਮਿੱਠੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਵੀ ਉਲੀਕੇ ਗਏ ਹਨ।


Vandana

Content Editor

Related News