ਆਸਟ੍ਰੇਲੀਆ 'ਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 4 ਜ਼ਖਮੀ

01/18/2018 1:05:39 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਉਲੂਰੂ ਦੇ ਸੂਰਜ ਡੁੱਬਣ ਦੇ ਨਜ਼ਾਰੇ ਦਾ ਆਯੋਜਨ ਕਰਨ ਵਾਲਾ ਇਕ ਹੈਲੀਕਾਪਟਰ ਐਮਰਜੈਂਸੀ ਲੈਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਪਾਇਲਟ ਅਤੇ ਇਕ ਯਾਤਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕੱਲ ਸ਼ਾਮ 6 ਵਜੇ ਦੇ ਕਰੀਬ ਸਿੰਗਲ ਇੰਜਣ ਰੌਬਿਨਸਨ 44 ਹੈਲੀਕਾਪਟਰ ਯੇਲਾਰਾ ਦੇ ਪੱਛਮ ਵੱਲ 1.5 ਕਿਲੋਮੀਟਰ ਵਿਚ ਹਾਦਸਾਗ੍ਰਸਤ ਹੋਇਆ। ਹੈਲੀਕਾਪਟਰ ਵਿਚ ਸਵਾਰ ਹੋਰ ਦੋ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬੁਰੀ ਤਰ੍ਹਾਂ ਜ਼ਖਮੀ ਹੋਏ ਪਾਇਲਟ ਅਤੇ 32 ਸਾਲਾ ਯਾਤਰੀ ਨੂੰ ਰੋਇਲ ਐਡੀਲੇਡ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਟੂਰ ਕੰਪਨੀ ਦੀਆਂ ਪ੍ਰੋਫੈਸ਼ਨਲ ਹੈਲੀਕਾਪਟਰ ਸਰਵਿਸਿਜ਼ ਨੇ ਕਿਹਾ ਕਿ ਉਡਾਣ ਭਰਨ ਮਗਰੋਂ ਜਹਾਜ਼ ਵਿਚ ਤਕਨੀਕੀ ਖਰਾਬੀ ਆ ਗਈ ਸੀ। ਪੁਲਸ ਮੁਤਾਬਕ ਆਸਟ੍ਰੇਲੀਆ ਦੇ ਆਵਾਜਾਈ ਸੁਰੱਖਿਆ ਬਿਊਰੋ ਨੂੰ ਇਸ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।


Related News