ਧੀ ਅਸੀਸ ਕੌਰ ਅਟਵਾਲ ਦੇ ਜਨਮ ਲੈਣ ਦੀ ਖੁਸ਼ੀ ''ਚ ਕਰਵਾਇਆ ਸਮਾਗਮ

Monday, Sep 12, 2022 - 05:51 PM (IST)

ਧੀ ਅਸੀਸ ਕੌਰ ਅਟਵਾਲ ਦੇ ਜਨਮ ਲੈਣ ਦੀ ਖੁਸ਼ੀ ''ਚ ਕਰਵਾਇਆ ਸਮਾਗਮ

ਲੰਡਨ (ਰਾਜਵੀਰ ਸਮਰਾ)- ਜਸਵੀਰ ਕੌਰ ਅਟਵਾਲ ਅਤੇ ਸਪੁੱਤਰ ਗੈਰੀ ਅਟਵਾਲ ਨੇ ਸਵਰਗਵਾਸੀ ਸ. ਓਮਰਾਓ ਸਿੰਘ ਅਟਵਾਲ ਜੀ ਦੀ ਯਾਦ ਵਿੱਚ ਅਤੇ ਧੀ ਅਸੀਸ ਕੌਰ ਅਟਵਾਲ ਦੇ ਜਨਮ ਲੈਣ ਦੀ ਖੁਸ਼ੀ ਵਿੱਚ ਆਪਣੇ ਕਿੰਗਸਵੇਅ ਹਾਲ (ਹੰਸਲੋਂ) ਲੰਡਨ ਵਿੱਚ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿੱਚ ਲੰਡਨ ਦੇ ਉੱਘੇ ਵਪਾਰੀ ਅਤੇ ਪਰਿਵਾਰ ਦੇ ਨਜ਼ਦੀਕੀ ਮਿੱਤਰਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਵਿੱਚ ਸ. ਰਛਪਾਲ ਸਿੰਘ (ਪਾਲਾ ਸੰਘਾ) ਪ੍ਰਧਾਨ ਲੰਡਨ ਕਾਂਗਰਸ, ਸ਼ਰਨਬੀਰ ਸਿੰਘ ਸੰਘਾ, ਕਰਨ ਸਿੰਘ ਜੀ ਬੁੱਟਰ, ਰਵਿੰਦਰ ਧਾਲੀਵਾਲ, ਰਾਜਵੀਰ ਸਮਰਾ, ਬੌਬੀ ਕਲੇਰ (ਕੋਡਫਾਦਰ), ਬਿੱਲੂ (ਪੰਜਾਬ ਨਾਨ), ਗੁਰਮੀਤ ਚੀਮਾ, ਬਾਦਸ਼ਾਹ ਸਿੰਘ, ਜਸਪਾਲ ਪੰਜਾਬੀ ਜੰਕਸ਼ਨ, ਸੁਖਪ੍ਰੀਤ ਕੰਗ, ਦੀਪ ਬਾਠ, ਬੰਟੀ ਹੰਸ, ਜੱਜ, ਭਿੰਦਾ ਸੋਹੀ, ਕੈਮ ਲਾਲੀ, ਗੁਰਸੇਵਕ ਨੇ ਹਾਜ਼ਰੀ ਲਗਵਾਈ।

ਪੜ੍ਹੋ ਇਹ ਅਹਿਮ  ਖ਼ਬਰ-ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ

ਖੁਸ਼ੀ ਦੇ ਇਸ ਮੌਕੇ ’ਤੇ ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਤੋਂ ਆਈ ਉੱਘੀ ਸਿੰਗਰ ਜੋੜੀ ਸੁੱਚਾ ਰੰਗੀਲਾ ਜੀ ਅਤੇ ਬੀਬਾ ਮਨਦੀਪ ਮੈਂਡੀ ਜੀ, ਹਰਮਿੰਦਰ ਮਾਨ (ਲੰਬੜ) ਜੀ ਅਤੇ ਅੰਗਰੇਜ਼ ਜੀ ਨੇ ਲੋਕਾਂ ਦਾ ਮਨੋਰੰਜਨ ਕੀਤਾ। ਸਟੇਜ ਦੀ ਜ਼ਿੰਮੇਵਾਰੀ ਸ. ਸੁਖਵੀਰ ਸੋਢੀ (ਗੀਤਕਾਰ) ਜੀ ਨੇ ਨਿਭਾਈ ਤੇ ਪੰਜਾਬ ਤੋਂ ਆਈ ਢੋਲੀ ਜੱਗੀ ਬ੍ਰਦਰਜ਼ ਨੇ ਢੋਲ ਦੇ ਨਾਲ ਆਪਣੀ ਕਲਾ ਦਿਖਾਈ।


author

Vandana

Content Editor

Related News