ਪੱਛਮੀ ਲੰਡਨ ਦੇ ਇਕ ਫਲੈਟ ''ਚ ਲੱਗੀ ਅੱਗ, 1 ਦੀ ਮੌਤ
Wednesday, Feb 07, 2018 - 11:08 AM (IST)
ਲੰਡਨ (ਵਾਰਤਾ)— ਪੱਛਮੀ ਲੰਡਨ ਦੇ ਹਾਲੈਂਡ ਪਾਰਕ ਵਿਚ ਪਹਿਲੀ ਮੰਜ਼ਿਲ ਦੇ ਫਲੈਟ ਵਿਚ ਅੱਗ ਲੱਗ ਗਈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਘਰ ਵਿਚ ਮੌਜੂਦ ਬਾਕੀ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਫਾਇਰ ਫਾਈਟਰਜ਼ ਅਧਿਕਾਰੀਆਂ ਨੂੰ ਇਸ ਘਟਨਾ ਦੀ ਸੂਚਨਾ ਅੰਤਰ ਰਾਸ਼ਟਰੀ ਸਮੇਂ ਮੁਤਾਬਕ ਕੱਲ ਰਾਤ 9:44 'ਤੇ ਦਿੱਤੀ ਗਈ। ਫਾਈਟਰਜ਼ ਅਧਿਕਾਰੀਆਂ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਹੈ। ਹਾਲੈਂਡ ਪਾਰਕ ਗਾਰਡਨ ਸਥਿਤ ਫਲੈਟ ਵਿਚ ਲੱਗੀ ਅੱਗ ਬੁਝਾਉਣ ਲਈ 12 ਦਮਕਲਾਂ ਅਤੇ ਅਧਿਕਾਰੀਆਂ ਸਮੇਤ 80 ਦਮਕਲ ਕਰਮਚਾਰੀਆਂ ਨੂੰ ਲਗਾਇਆ ਗਿਆ ਸੀ। ਇਸ ਘਟਨਾ ਵਿਚ ਆਲੇ-ਦੁਆਲੇ ਦੇ ਕੁਝ ਫਲੈਟਾਂ ਦੀਆਂ ਸੰਪੱਤੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਜਦਕਿ ਨੇੜੇ ਬਣੇ 8 ਫਲੈਟਾਂ ਨੂੰ ਖਾਲੀ ਕਰਵਾ ਕੇ ਉੱਥੇ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅਧਿਕਾਰੀ ਫਲੈਟ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
