ਇੰਡੋਨੇਸ਼ੀਆ ''ਚ ਤਿੰਨ ਮੰਜ਼ਿਲਾ ਲਾਉਂਜ ''ਚ ਲੱਗੀ ਅੱਗ, 6 ਲੋਕਾਂ ਦੀ ਦਰਦਨਾਕ ਮੌਤ

Monday, Jan 15, 2024 - 05:14 PM (IST)

ਇੰਡੋਨੇਸ਼ੀਆ ''ਚ ਤਿੰਨ ਮੰਜ਼ਿਲਾ ਲਾਉਂਜ ''ਚ ਲੱਗੀ ਅੱਗ, 6 ਲੋਕਾਂ ਦੀ ਦਰਦਨਾਕ ਮੌਤ

ਜਕਾਰਤਾ (ਯੂ. ਐੱਨ. ਆਈ.): ਇੰਡੋਨੇਸ਼ੀਆ ਦੇ ਮੱਧ ਜਾਵਾ ਸੂਬੇ ਦੇ ਤੇਗਲ ਸ਼ਹਿਰ ਵਿਚ ਸੋਮਵਾਰ ਸਵੇਰੇ ਤਿੰਨ ਮੰਜ਼ਿਲਾ ਕਰਾਓਕੇ ਲਾਉਂਜ ਵਿਚ ਅੱਗ ਲੱਗ ਗਈ, ਜਿਸ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖਮੀ ਹੋ ਗਏ। ਤੇਗਲ ਪੁਲਸ ਮੁਖੀ ਰੁਲੀ ਥਾਮਸ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਦੇ ਕਰੀਬ ਲੱਗੀ। ਇਸ ਮਗਰੋਂ ਦੋ ਫਾਇਰ ਇੰਜਣਾਂ ਅਤੇ ਇੱਕ ਕਰੇਨ ਟਰੱਕ ਨਾਲ ਅੱਗ ਬੁਝਾਊ ਦਸਤੇ ਨੂੰ ਤੁਰੰਤ ਘਟਨਾ ਸਥਾਨ 'ਤੇ ਭੇਜਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਮਾਊਂਟ ਲੇਵੋਟੋਬੀ ਜਵਾਲਾਮੁਖੀ ਸਰਗਰਮ, ਸੁਰੱਖਿਅਤ ਥਾਂਵਾਂ 'ਤੇ ਪਹੁੰਚਾਏ ਗਏ 6,500 ਲੋਕ (ਤਸਵੀਰਾਂ) 

ਥਾਮਸ ਨੇ ਕਿਹਾ,"ਉਹ ਅਜੇ ਵੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।" ਇਸ ਦੌਰਾਨ ਸ਼ਹਿਰ ਦੀ ਸਿਹਤ ਏਜੰਸੀ ਦੇ ਮੁਖੀ ਜ਼ੈਨਲ ਆਬਿਦੀਨ ਨੇ ਦੱਸਿਆ ਕਿ 15 ਲੋਕਾਂ ਨੂੰ ਬਾਹਰ ਕੱਢ ਕੇ ਨੇੜਲੇ ਦੇ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਛੇ ਮੌਤਾਂ ਜ਼ਹਿਰੀਲੀ ਗੈਸ ਦੇ ਧੂੰਏਂ ਕਾਰਨ ਹੋਈਆਂ, ਜਦੋਂ ਕਿ ਨੌਂ ਜ਼ਖ਼ਮੀ ਅਜੇ ਵੀ ਹਸਪਤਾਲ ਵਿੱਚ ਗੰਭੀਰ ਦੇਖਭਾਲ ਪ੍ਰਾਪਤ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News