ਬ੍ਰਾਜ਼ੀਲ ਦੇ ਇਕ ਹਸਪਤਾਲ ’ਚ ਲੱਗੀ ਭਿਆਨਕ ਅੱਗ, 4 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ

Saturday, May 29, 2021 - 03:26 PM (IST)

ਬ੍ਰਾਜ਼ੀਲ ਦੇ ਇਕ ਹਸਪਤਾਲ ’ਚ ਲੱਗੀ ਭਿਆਨਕ ਅੱਗ, 4 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ

ਇੰਟਰਨੈਸ਼ਨਲ ਡੈਸਕ-ਬ੍ਰਾਜ਼ੀਲ ਦੇ ਸਰਜਿਪ ਸੂਬੇ ਦੇ ਅਰਾਕਾਜੂ ਸ਼ਹਿਰ ਦੇ ਇੱਕ ਹਸਪਤਾਲ ’ਚ ਸ਼ੁੱਕਰਵਾਰ ਦੀ ਰਾਤ ਨੂੰ ਅੱਗ ਲੱਗਣ ਕਾਰਨ 4 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਜੀ-1 ਪ੍ਰਸਾਰਕ ਦੀ ਰਿਪੋਰਟ ਅਨੁਸਾਰ ਮਰਨ ਵਾਲਿਆਂ ’ਚ ਇੱਕ 77 ਸਾਲਾ ਔਰਰਤ ਵੀ ਸ਼ਾਮਲ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਹਸਪਤਾਲ ’ਚ ਤਕਰੀਬਨ 60 ਮਰੀਜ਼ ਦਾਖਲ ਸਨ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਮੇਅਰ ਏਕਡਵਾਲਡੋ ਨੋਗੁਏਰਾ ਨੇ ਟਵੀਟ ਕੀਤਾ, ‘‘ਨੇਸਟਰ ਪਿਵਾ ਹਸਪਤਾਲ ’ਚ ਲੱਗੀ ਅੱਗ ’ਚ 4 ਮਰੀਜ਼ਾਂ ਦੀ ਮੌਤ ਤੋਂ ਅਸੀਂ ਬਹੁਤ ਦੁਖੀ ਹਾਂ।’’ ਅਸੀਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸਾਰੇ ਯਤਨ ਕਰ ਰਹੇ ਹਾਂ।


author

Manoj

Content Editor

Related News