ਇਟਲੀ ''ਚ 20 ਮੰਜ਼ਿਲਾ ਇਮਾਰਤ ''ਚ ਲੱਗੀ ਅੱਗ, ਸੁਰੱਖਿਅਤ ਕੱਢੇ ਗਏ ਲੋਕ

Monday, Aug 30, 2021 - 02:44 PM (IST)

ਇਟਲੀ ''ਚ 20 ਮੰਜ਼ਿਲਾ ਇਮਾਰਤ ''ਚ ਲੱਗੀ ਅੱਗ, ਸੁਰੱਖਿਅਤ ਕੱਢੇ ਗਏ ਲੋਕ

ਮਿਲਾਨ (ਭਾਸ਼ਾ): ਇਟਲੀ ਦੇ ਮਿਲਾਨ ਵਿਚ 20 ਮੰਜ਼ਿਲਾ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਅੱਗ ਨੂੰ ਬੁਝਾਉਣ ਲਈ ਦਮਕਲ ਕਰਮੀਆਂ ਨੇ ਪੂਰੀ ਰਾਤ ਕੰਮ ਕੀਤਾ।ਅੱਗ ਕਾਰਨ ਇਮਾਰਤ ਤਬਾਹ ਹੋ ਗਈ ਹੈ ਪਰ ਕਿਸੇ ਦੇ ਲਾਪਤਾ ਹੋਣ ਦਾ ਸੰਕੇਤ ਨਹੀਂ ਹੈ। ਅਧਿਕਾਰੀਆਂ ਮੁਤਾਬਕ ਇਮਾਰਤ ਵਿਚ ਐਤਵਾਰ ਨੂੰ ਅੱਗ ਲੱਗੀ ਸੀ ਅਤੇ ਧੂੰਏਂ ਕਾਰਨ ਕੁਝ ਲੋਕ ਬੀਮਾਰ ਪਏ ਹਨ ਪਰ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ ਜਾਂ ਕਿਸੇ ਦੀ ਮੌਤ ਨਹੀਂ ਹੋਈ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਲੈਣ ਨਾਲ ਮੌਤ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਇਸ ਇਮਾਰਤ ਵਿਚ ਰਹਿਣ ਵਾਲਿਆਂ ਵਿਚ ਇਟਾਲੀਅਨ ਰੈਪਰ ਮਹਿਮੂਦ ਵੀ ਸ਼ਾਮਲ ਹਨ ਜੋ 2019 ਦੇ ਸੇਨ ਰੇਮੋ ਸੰਗੀਤ ਮਹਾ ਉਤਸਵ ਦੇ ਜੇਤੂ ਹਨ। ਰੋਮ ਵਿਚ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਕਾਰਲੋ ਸਿਬਿਆ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਪਰ ਅਜਿਹਾ ਲੱਗਦਾ ਹੈ ਕਿ ਅੱਗ ਦੇ ਤੇਜ਼ੀ ਨਾਲ ਫੈਲਣ ਦਾ ਕਰਨ ਥਰਮਲ ਕਵਰਿੰਗ ਹੈ। ਦਮਕਲ ਕਰਮੀਆਂ ਨੇ ਫਲੈਟਾਂ ਦੇ ਦਰਵਾਜ਼ੇ ਤੋੜ-ਤੋੜ ਕੇ ਦੇਖਿਆ ਕਿ ਕਿਤੇ ਕੋਈ ਸ਼ਖਸ ਫਸਿਆ ਹੋਇਆ ਤਾਂ ਨਹੀਂ ਹੈ। ਕਮਾਂਡਰ ਫੇਲਿਸ ਇਰਾਕਾ ਨੇ ਕਿਹਾ ਕਿ ਕਿਸੇ ਦੇ ਵੀ ਲਾਪਤਾ ਹੋਣ ਦੇ ਸਬੂਤ ਨਹੀਂ ਹਨ। ਕਰੀਬ 200 ਫੁੱਟ ਉੱਚੀ ਇਹ ਇਮਾਰਤ 2021 ਵਿਕਾਸ ਪ੍ਰਾਜੈਕਟਾਂ ਦਾ ਇਕ ਹਿੱਸਾ ਹੈ।


author

Vandana

Content Editor

Related News