ਕੁਵੈਤ ਦੀ ਰਿਫਾਇਨਰੀ ''ਚ ਲੱਗੀ ਅੱਗ, 2 ਦੀ ਮੌਤ ਤੇ 5 ਗੰਭੀਰ ਰੂਪ ਨਾਲ ਜ਼ਖਮੀ

01/14/2022 11:12:35 PM

ਦੁਬਈ-ਕੁਵੈਤ ਦੀ ਇਕ ਵੱਡੀ ਤੇਲੀ ਰਿਫਾਇਨਰੀ 'ਚ ਸ਼ੁੱਕਰਵਾਰ ਨੂੰ ਮੁਰਮੰਤ ਦੇ ਕੰਮ ਦੌਰਾਨ ਅੱਗ ਲੱਗਣ ਦੀ ਘਟਨਾ 'ਚ ਦੋ ਕਰਮਚਾਰੀਆਂ ਦੀ ਮੌਤ ਹੋ ਗਈ ਹੈ ਅਤੇ ਪੰਜ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਕੁਵੈਤ ਨੈਸ਼ਨਲ ਪੈਟ੍ਰੋਲੀਅਮ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਤਿੰਨ ਮਹੀਨਿਆਂ 'ਚ ਮੀਨਾ ਅਲ-ਅਹਿਮਦੀ ਤੇਲ ਰਿਫਾਇਨਰੀ 'ਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਅਕਤੂਬਰ 'ਚ ਵੀ ਇਸ ਸਰਕਾਰੀ ਕੰਪਨੀ 'ਚ ਅੱਗ ਲੱਗੀ ਸੀ। ਹਾਲਾਂਕਿ, ਉਸ ਦੌਰਾਨ ਕੁਝ ਕਰਮਚਾਰੀਆਂ ਨੂੰ ਧੂੰਏਂ ਕਾਰਨ ਦਿੱਕਤ ਹੋਈ ਸੀ ਅਤੇ ਕੁਝ ਲੋਕ ਮਾਮੂਲੀ ਰੂਪ ਨਾਲ ਝੁਲਸ ਗਏ ਸਨ।

ਇਹ ਵੀ ਪੜ੍ਹੋ : ਸਰਹੱਦ ’ਤੇ BSF ਨੇ 6 ਕਿਲੋ 360 ਗ੍ਰਾਮ ਹੈਰੋਇਨ ਕੀਤੀ ਬਰਾਮਦ

ਅੱਗ ਲੱਗਣ ਦੀ ਤਾਜ਼ਾ ਘਟਨਾ ਦੇ ਸੰਬੰਧ 'ਚ ਕੰਪਨੀ ਨੇ ਕਿਹਾ ਕਿ ਸੰਵਿਦਾ 'ਤੇ ਕੰਮ ਕਰਨ ਵਾਲੇ ਦੋ ਏਸ਼ੀਆਈ ਮਜ਼ਦੂਰਾਂ ਦੀ ਮੌਤ ਹੋਈ ਹੈ। ਉਨ੍ਹਾਂ ਦੀਆਂ ਲਾਸ਼ਾਂ ਮੌਕੇ ਤੋਂ ਬਰਾਮਦ ਕਰ ਲਈਆਂ ਗਈਆਂ ਹਨ। ਕੰਪਨੀ ਨੇ ਸ਼ੁਰੂਆਤ 'ਚ ਕਿਹਾ ਸੀ ਕਿ ਅੱਗ ਲੱਗਣ ਦੀ ਘਟਨਾ 'ਚ 10 ਮਜ਼ਦੂਰ ਜ਼ਖਮੀ ਹੋਏ ਹਨ। ਕੰਪਨੀ ਨੇ ਦੱਸਿਆ ਕਿ ਇਨ੍ਹਾਂ 'ਚੋਂ ਗੰਭੀਰ ਰੂਪ ਨਾਲ ਜ਼ਖਮੀ ਹੋਏ ਪੰਜ ਲੋਕਾਂ ਅਤੇ ਮਾਮੂਲੀ ਰੂਪ ਨਾਲ ਜ਼ਖਮੀ ਹੋਏ ਦੋ ਲੋਕਾਂ ਦਾ ਨੇੜਲੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਜਦਕਿ ਹੋਰ ਦਾ ਪਲਾਂਟ ਦੇ ਅੰਦਰ ਹੀ ਸਥਿਤ ਕਲੀਨਿਕ 'ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਜਾਨਸਨ 'ਤੇ ਡਾਊਨਿੰਗ ਸਟ੍ਰੀਟ 'ਚ ਪਾਰਟੀਆਂ ਕਰਨ ਦੇ ਲੱਗੇ ਨਵੇਂ ਦੋਸ਼

ਕੰਪਨੀ ਨੇ ਬਾਅਦ 'ਚ ਦੱਸਿਆ ਕਿ ਗੰਭੀਰ ਰੂਪ ਨਾਲ ਝੁਲਸੇ ਪੰਜ ਮਜ਼ਦੂਰਾਂ ਨੂੰ ਨਾਜ਼ੁਕ ਹਾਲਤ 'ਚ ਦੂਜੇ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਅੱਗ ਗੈਸ ਨੂੰ ਤਰਲ 'ਚ ਬਦਲਣ ਵਾਲੀ ਇਕਾਈ 'ਚ ਮੁਰਮੰਤ ਦੌਰਾਨ ਲੱਗੀ। ਉਸ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਗਿਆ ਗਿਆ ਹੈ ਅਤੇ ਇਸ ਨਾਲ ਰਿਫਾਇਨਰੀ ਦੇ ਕੰਮਕਾਜ 'ਤੇ ਕੋਈ ਅਸਰ ਨਹੀਂ ਹੋਇਆ ਹੈ ਕਿਉਂਕਿ ਜਿਸ ਇਕਾਈ 'ਚ ਘਟਨਾ ਵਾਪਰੀ ਹੈ, ਉਹ ਪਹਿਲਾਂ ਤੋਂ ਸੇਵਾ 'ਚ ਨਹੀਂ ਸਨ।

ਇਹ ਵੀ ਪੜ੍ਹੋ : ਯਾਦਗਾਰੀ ਹੋ ਨਿਬੜਿਆ ਸੇਖਵਾਂ ਮਾਘੀ ਮੇਲਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News