ਫੌਜ ਦੀ ਆਲੋਚਨਾ ਕਰਨ ''ਤੇ ਮਿਆਮਾਂ ''ਚ ਇਕ ਫਿਲਮਕਾਰ ਨੂੰ ਜੇਲ

Thursday, Aug 29, 2019 - 03:07 PM (IST)

ਫੌਜ ਦੀ ਆਲੋਚਨਾ ਕਰਨ ''ਤੇ ਮਿਆਮਾਂ ''ਚ ਇਕ ਫਿਲਮਕਾਰ ਨੂੰ ਜੇਲ

ਯਾਂਗੂਨ (ਏ.ਐਫ.ਪੀ.)- ਮਿਆਮਾਂ ਦੇ ਇਕ ਫਿਲਮਕਾਰ ਨੂੰ ਫੌਜ ਦੀ ਆਲੋਚਨਾ ਕਰਨ 'ਤੇ ਵੀਰਵਾਰ ਨੂੰ ਇਕ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਪ੍ਰਤੀ ਵਿਅਕਤੀ ਦੀ ਆਜ਼ਾਦੀ ਦੇ ਪੈਰੋਕਾਰਾਂ ਨੇ ਸ਼ਕਤੀਸ਼ਾਲੀ ਹਥਿਆਰਬੰਦ ਦਸਤਿਆਂ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਗੰਭੀਰ ਖਤਰਿਆਂ ਪ੍ਰਤੀ ਸੁਚੇਤ ਕੀਤਾ ਹੈ। ਕਾਰਕੁੰਨਾਂ ਅਤੇ ਮਨੁੱਖੀ ਅਧਿਕਾਰ ਫਿਲਮ ਮਹਾਉਤਸਵ ਦੇ ਸੰਸਥਾਪਕ 'ਮਿਨ ਟਿਨ ਕੋ ਕੋ ਜਯੀ' ਨੂੰ ਫੇਸਬੁੱਕ 'ਤੇ ਪਾਈ ਗਈ ਇਕ ਪੋਸਟ ਲਈ ਅਪ੍ਰੈਲ ਵਿਚ ਹਿਰਾਸਤ ਵਿਚ ਲਿਆ ਗਿਆ ਸੀ।

ਉਸ ਪੋਸਟ ਵਿਚ ਉਨ੍ਹਾਂ ਨੇ 2008 ਵਿਚ ਫੌਜ ਵਲੋਂ ਤਿਆਰ ਸੰਵਿਧਾਨ ਦੀ ਆਲੋਚਨਾ ਕੀਤੀ ਸੀ। ਜਯੀ ਨੇ ਯਾਂਗੂਨ ਦੀ ਇਨਸੀਨ ਅਦਾਲਤ ਤੋਂ ਲਿਜਾਏ ਜਾਣ ਦੌਰਾਨ ਕਿਹਾ ਕਿ ਮੈਨੂੰ ਹੈਰਾਨੀ ਨਹੀਂ ਹੋਈ ਕਿਉਂਕਿ ਜੋ ਹੋ ਰਿਹਾ ਹੈ ਮੈਨੂੰ ਉਸ ਦੀ ਉਮੀਦ ਸੀ। ਇਸ ਸਜ਼ਾ ਵਿਚ ਹਿਰਾਸਤ ਵਿਚ ਰਹਿਣ ਦੀ ਉਨ੍ਹਾਂ ਦੀ ਮਿਆਦ ਨੂੰ ਸ਼ਾਮਲ ਕੀਤਾ ਜਾਵੇਗਾ। ਪ੍ਰਤੀ ਵਿਅਕਤੀ ਦੀ ਸੁਤੰਤਰਤਾ ਦੀ ਪੈਰਵੀ ਕਰਨ ਵਾਲੇ ਸਮੂਹ ਆਰਟੀਕਲ 19 ਨੇ ਕਿਹਾ ਕਿ ਇਹ ਮਾਮਲਾ ਮਿਆਮਾਂ ਦੀ ਫੌਜ ਦੀ ਆਲੋਚਨਾ ਕਰਨ ਵਾਲਿਆਂ ਦੇ ਸਾਹਮਣੇ ਪੇਸ਼ ਆਉਣ ਵਾਲੇ ਗੰਭੀਰ ਖਤਰਿਆਂ ਦਾ ਇਕ ਹੋਰ ਸਬੂਤ ਹੈ।


author

Sunny Mehra

Content Editor

Related News