ਪਾਕਿਸਤਾਨ ’ਚ 75 ਸਾਲਾਂ ਅਹਿਮਦੀਆ ਭਾਈਚਾਰੇ ਦੇ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ

Saturday, Feb 25, 2023 - 04:35 PM (IST)

ਪਾਕਿਸਤਾਨ ’ਚ 75 ਸਾਲਾਂ ਅਹਿਮਦੀਆ ਭਾਈਚਾਰੇ ਦੇ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਸੂਬਾ ਪੰਜਾਬ ਦੇ ਪਿੰਡ ਗੋਟੇਰੀਆਲਾ ’ਚ ਲੋਕਾਂ ਦੀ ਮੁਫ਼ਤ ਸੇਵਾ ਕਰਨ ਵਾਲੇ ਇਕ ਅਹਿਮਦੀਆਂ ਭਾਈਚਾਰੇ ਨਾਲ ਸਬੰਧਿਤ 75 ਸਾਲਾਂ ਡਾ. ਰਸ਼ੀਦ ਅਹਿਮਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਇਹ ਵੀ ਪੜ੍ਹੋ- ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਚਾਰਜਸ਼ੀਟ ਮਗਰੋਂ ਅਕਾਲੀ ਦਲ ਨੇ ਪੰਜਾਬ ਸਰਕਾਰ 'ਤੇ ਚੁੱਕੇ ਵੱਡੇ ਸਵਾਲ

ਸਰਹੱਦ ਪਾਰ ਸੂਤਰਾਂ ਅਨੁਸਾਰ ਡਾ. ਰਸ਼ੀਦ ਵਾਸੀ ਗੋਟੇਰੀਆਲਾ ਕਾਫ਼ੀ ਸਮਾਂ ਪਹਿਲਾਂ ਨਾਰਵੇਂ ਚਲਾ ਗਿਆ। ਉੱਥੋਂ ਰਿਟਾਇਰ ਹੋਣ ਦੇ ਬਾਅਦ ਉਸ ਨੇ ਆਪਣੇ ਪਿੰਡ ਗੋਟਰੀਆਲਾ ਵਿਚ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਮਨ ਬਣਾਇਆ ਅਤੇ ਵਾਪਸ ਆਪਣੇ ਪਿੰਡ ਆ ਗਿਆ। ਇੱਥੇ ਉਸ ਨੇ ਡਾ.ਰਸ਼ੀਦ ਜੱਟ ਨਾਮ ਨਾਲ ਕਲੀਨਿਕ ਖੋਲਿਆ। ਅੱਜ ਵੀ ਉਹ ਆਪਣੇ ਕਲੀਨਿਕ 'ਤੇ ਬੈਠਾ ਸੀ ਕਿ ਅਣਪਛਾਤੇ ਲੋਕਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਇਹ ਵੀ ਪੜ੍ਹੋ- PSEB ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮੁਲਤਵੀ ਹੋਈ ਅੰਗਰੇਜ਼ੀ ਦੀ ਪ੍ਰੀਖਿਆ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News