ਦੁਨੀਆ ਦਾ ਅਜਿਹਾ ਦੇਸ਼ ਜਿਥੇ ਸਾਈਕਲ ਚਲਾਉਣ ਲਈ ਵੀ ਲੈਣਾ ਪੈਂਦੈ ਲਾਇਸੈਂਸ

04/04/2021 8:38:48 PM

ਯੇਰੂਸ਼ੇਲਮ-ਅੱਜ ਅਸੀਂ ਇਕ ਅਜਿਹੇ ਦੇਸ਼ ਦੀ ਗੱਲ ਕਰਨ ਜਾ ਰਹੇ ਹਾਂ ਜੋ ਚਾਰੋਂ ਪਾਸੀਓਂ ਦੁਸ਼ਮਣਾਂ ਨਾਲ ਘਿਰਿਆ ਹੋਇਆ ਹੈ ਜੋ ਦੁਨੀਆ ਦੇ ਛੋਟੇ ਦੇਸ਼ਾਂ ਦੀ ਸੂਚੀ 'ਚ ਸ਼ੁਮਾਰ ਹੈ ਪਰ ਫਿਰ ਵੀ ਇਹ ਇਕ ਸ਼ਕਤੀਸ਼ਾਲ ਦੇਸ਼ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਇਜ਼ਰਾਈਲ ਦੀ, ਜਿਸ ਨੂੰ ਬਣੇ ਅੱਜ 72 ਸਾਲ ਹੋ ਗਏ ਹਨ। ਮੱਧ ਪੂਰਬ 'ਚ ਇਸ ਦੇਸ਼ ਨੇ ਜਿੰਨੇ ਹਮਲਿਆਂ ਦਾ ਸਾਹਮਣਾ ਕੀਤਾ ਹੈ ਇਹ ਉਨ੍ਹਾਂ ਦੀ ਮਜ਼ਬੂਤੀ ਨਾਲ ਖੜ੍ਹਿਆ ਵੀ ਹੋਇਆ ਹੈ।

ਇਹ ਵੀ ਪੜ੍ਹੋ-ਟਵਿੱਟਰ 'ਤੇ ਰੂਸ 'ਚ ਲੱਗਿਆ 85 ਲੱਖ ਰੁਪਏ ਦਾ ਜੁਰਮਾਨਾ

ਇਜ਼ਰਾਈਲ ਦੀ ਸਥਾਪਨਾ ਸਾਲ 1948 'ਚ 14 ਮਈ ਦੇ ਦਿਨ ਹੋਈ ਸੀ, ਜਿਸ ਯਹੂਦੀ ਧਰਮ ਦੇ ਲੋਕਾਂ ਦਾ ਦੂਜੇ ਵਿਸ਼ਵ ਯੁੱਗ 'ਚ ਕਤਲੇਆਮ ਕੀਤੇ ਗਏ, ਉਨ੍ਹਾਂ ਨੂੰ ਲੰਬੇ ਸਮੇਂ ਤੱਕ ਚੱਲੇ ਸੰਘਰਸ਼ ਤੋਂ ਬਾਅਦ ਫਿਲੀਸਤੀਨ ਦੇ ਕਬਜ਼ੇ ਤੋਂ ਆਜ਼ਾਦੀ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਨਵੇਂ ਸੁਤੰਤਰ ਦੇਸ਼ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ ਦੁਨੀਆ ਇਜ਼ਰਾਈਲ ਦੇ ਨਾਂ ਨਾਲ ਜਾਣਦੀ ਹੈ। ਇਜ਼ਰਾਈਲ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਬੇਸ਼ਕ ਇਸ ਦੇ ਗਠਨ ਤੋਂ ਬਾਅਦ ਇਸ ਨੂੰ ਇਜ਼ਰਾਈਲ ਨਾਂ ਦਿੱਤਾ ਗਿਆ ਪਰ ਇਹ ਨਾਂ ਕੋਈ ਨਵਾਂ ਸ਼ਬਦ ਨਹੀਂ ਸੀ ਸਗੋਂ ਇਸ ਦਾ ਇਸਤੇਮਾਲ ਪਹਿਲੇ ਤੋਂ ਹੁੰਦਾ ਆਇਆ ਹੈ।

ਇਥੇ ਤੱਕ ਕਿ ਬਾਈਬਲ 'ਚ ਵੀ ਇਜ਼ਰਾਈਲ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਬਾਈਬਲ 'ਚ ਕਿਹਾ ਗਿਆ ਹੈ ਕਿ ਜੈਕਬ ਦਾ ਨਾਂ ਈਸ਼ਵਰ ਦੇ ਫਰਿਸ਼ਤੇ ਨਾਲ ਯੁੱਧ ਲੜਨ ਤੋਂ ਬਾਅਦ ਇਜ਼ਰਾਈਲ ਰੱਖਿਆ ਗਿਆ ਸੀ। ਇਸ ਤੋਂ ਬਾਅਦ ਯਹੂਦੀਆਂ ਦੀ ਧਰਤੀ, ਉਨ੍ਹਾਂ ਦੇ ਅਸਲੀ ਘਰ ਦੇ ਤੌਰ 'ਤੇ ਇਜ਼ਰਾਈਲ ਸ਼ਬਦ ਦਾ ਇਸਤੇਮਾਲ ਕੀਤਾ ਜਾਣ ਲੱਗਿਆ। ਇਜ਼ਰਾਈਲ ਦੁਨੀਆ ਦਾ ਇਕੱਲਾ ਅਜਿਹਾ ਦੇਸ਼ ਹੈ ਜਿਸ ਨੂੰ ਆਧਿਕਾਰਿਤ ਤੌਰ 'ਤੇ ਯਹੂਦੀ ਧਰਮ ਦੇ ਲੋਕਾਂ ਦਾ ਦੇਸ਼ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ-ਟੈਕਸਾਸ 'ਚ ਪੁਲਸ ਹਿਰਾਸਤ 'ਚ ਵਿਅਕਤੀ ਦੀ ਮੌਤ ਹੋਣ ਕਾਰਣ 7 ਅਧਿਕਾਰੀ ਮੁਅੱਤਲ

ਇਥੇ ਦੀ ਇਕ ਖਾਸ ਨੀਤੀ ਵੀ ਹੈ ਜਿਸ ਦੇ ਤਹਿਤ ਜੇਕਰ ਦੁਨੀਆ ਦੇ ਕਿਸੇ ਵੀ ਦੇਸ਼ 'ਚ ਕੋਈ ਯਹੂਦੀ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਖੁਦ ਇਜ਼ਰਾਈਲ ਦੀ ਨਾਗਰਿਕਤਾ ਮਿਲ ਜਾਵੇਗੀ। ਇਸ ਦਾ ਮਤਲਬ ਇਹ ਹੋਇਆ ਕਿ ਯਹੂਦੀ ਧਰਮ ਦਾ ਇਨਸਾਨ ਦੁਨੀਆ ਦੇ ਚਾਹੇ ਕਿਸੇ ਵੀ ਕੋਨੇ 'ਚ ਰਹਿੰਦਾ ਹੋਵੇ, ਉਹ ਜਦ ਚਾਹੇ ਇਜ਼ਰਾਈਲ ਆ ਕੇ ਰਹਿ ਸਕਦਾ ਹੈ। ਇਸ ਦੇ ਨਾਲ ਹੀ ਉਸ ਨੂੰ ਖੁਦ ਹੀ ਇਥੇ ਦੀ ਨਾਗਰਿਕਤਾ ਵੀ ਮਿਲ ਜਾਵੇਗੀ। ਜਿਵੇਂ ਹਰ ਦੇਸ਼ ਦੀ ਆਪਣੀ ਰਾਸ਼ਟਰ ਭਾਸ਼ਾ ਹੁੰਦੀ ਹੈ ਉਸੇ ਤਰ੍ਹਾਂ ਦੀ ਇਜ਼ਰਾਈਲ ਦੀ ਵੀ ਆਪਣੀ ਰਾਸ਼ਟਰੀ ਭਾਸ਼ਾ ਹੈ।

ਇਸ ਦੇਸ਼ ਦੀ ਰਾਸ਼ਟਰ ਭਾਸ਼ਾ ਹਿਬਰੂ ਹੈ। ਆਵਾਜਾਈ ਦੇ ਨਿਯਮ ਸਾਰੇ ਵੱਖ-ਵੱਖ ਹੁੰਦੇ ਹਨ। ਜਿਸ ਵਾਹਨ ਨੂੰ ਚਲਾਉਣ ਲਈ ਇਕ ਦੇਸ਼ 'ਚ ਲਾਈਸੈਂਸ ਦੀ ਲੋੜ ਹੁੰਦੀ ਹੈ ਉਸ ਵਾਹਨ ਨੂੰ ਚਲਾਉਣ ਲਈ ਕਿਸੇ ਦੂਜੇ ਦੇਸ਼ 'ਚ ਲਾਇਸੈਂਸ ਦੀ ਲੋੜ ਨਹੀਂ ਪੈਂਦੀ ਹੈ। ਅਜਿਹੇ ਹੀ ਇਕ ਵਾਹਨ ਹੈ ਸਾਈਕਲ। ਇਸ ਨੂੰ ਚਲਾਉਣ ਲਈ ਇਜ਼ਰਾਈਲ 'ਚ ਲਾਇਸੈਂਸ ਦੀ ਲੋੜ ਪੈਂਦੀ ਹੈ।

ਇਹ ਵੀ ਪੜ੍ਹੋ-ਟੈਕਸਾਸ 'ਚ ਮਾਂ ਨੇ ਪੈਸਿਆਂ ਖਾਤਰ ਆਪਣੇ ਹੀ 6 ਸਾਲਾਂ ਬੱਚੇ ਦਾ ਕੀਤਾ ਕਤਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News