ਅਮਰੀਕਾ 'ਚ ਚੀਨੀ ਜਾਸੂਸ ਦੋਸ਼ੀ ਕਰਾਰ, ਹੋ ਸਕਦੀ ਹੈ 60 ਸਾਲ ਦੀ ਸਜ਼ਾ

Sunday, Nov 07, 2021 - 04:56 PM (IST)

ਵਾਸ਼ਿੰਗਟਨ - ਅਮਰੀਕੀ ਹਵਾਬਾਜ਼ੀ ਅਤੇ ਏਰੋਸਪੇਸ ਕੰਪਨੀਆਂ ਦੀ ਮਹੱਤਵਪੂਰਨ ਗੁਪਤ ਸੂਚਨਾਵਾਂ ਚੀਨ ਨੂੰ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਚੀਨੀ ਜਾਸੂਸ ਨੂੰ ਅਮਰੀਕੀ ਨਿਆਂ ਵਿਭਾਗ ਨੇ ਦੋਸ਼ੀ ਠਹਿਰਾਇਆ ਹੈ। ਨਿਆਂ ਵਿਭਾਗ ਦਾ ਕਹਿਣਾ ਹੈ ਕਿ ਜਾਸੂਸ ਯਾਨਜੁਨ ਜ਼ੂ ਨੂੰ ਆਰਥਿਕ ਜਾਸੂਸੀ ਅਤੇ ਵਪਾਰਕ ਦੀਆਂ ਗੁਪਤ ਸੂਚਨਾਵਾਂ ਚੋਰੀ ਕਰਨ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।

ਇਹ ਵੀ ਪੜ੍ਹੋ : ‘ਨੋਟਬੰਦੀ ਤੋਂ 5 ਸਾਲ ਬਾਅਦ ਵੀ ਨਹੀਂ ਘਟੀ ਨਕਦੀ, ਸਿਸਟਮ ’ਚ ਰਿਕਾਰਡ ਕੈਸ਼ ਮੁਹੱਈਆ’

ਜਾਣਕਾਰੀ ਮੁਤਾਬਕ ਚੀਨੀ ਜਾਸੂਸ ਨੂੰ ਆਰਥਿਕ ਜਾਸੂਸੀ ਅਤੇ ਵਪਾਰਕ ਰਾਜ਼ ਚੋਰੀ ਕਰਨ ਦੇ ਦੋਸ਼ 'ਚ 50 ਮਿਲੀਅਨ ਡਾਲਰ ਦਾ ਜੁਰਮਾਨਾ ਜਾਂ 60 ਸਾਲ ਦੀ ਸਜ਼ਾ ਹੋ ਸਕਦੀ ਹੈ। ਚੀਨ ਅਮਰੀਕਾ ਵਿੱਚ ਕਈ ਆਪਰੇਸ਼ਨ ਚਲਾ ਰਿਹਾ ਹੈ। ਇਸ ਦੇ ਕਈ ਜਾਸੂਸ ਅਮਰੀਕਾ ਦੇ ਭੇਦ ਚੀਨ ਤੱਕ ਪਹੁੰਚਾ ਰਹੇ ਹਨ। ਐਫਬੀਆਈ ਦੇ ਸਹਾਇਕ ਡਾਇਰੈਕਟਰ ਐਲਨ ਕੋਹਲਰ ਜੂਨੀਅਰ ਨੇ ਕਿਹਾ ਕਿ ਐਫਬੀਆਈ ਚੀਨ ਦੀਆਂ ਕਾਰਵਾਈਆਂ ਦਾ ਮੁਕਾਬਲਾ ਕਰਨ ਲਈ ਦਰਜਨਾਂ ਅਮਰੀਕੀ ਏਜੰਸੀਆਂ ਨਾਲ ਵੀ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : 30 ਨਵੰਬਰ ਦੇ ਬਾਅਦ ਬੰਦ ਹੋਵੇਗੀ ਮੁਫ਼ਤ ਰਾਸ਼ਨ ਯੋਜਨਾ, 80 ਕਰੋੜ ਲੋਕਾਂ ਨੂੰ ਮਿਲਦਾ ਸੀ ਰਾਸ਼ਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News