ਸੇਨੇਗਲ ''ਚ ਬੱਸ ਅਤੇ ਟਰੱਕ ਦੀ ਟੱਕਰ, 19 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
Monday, Jan 16, 2023 - 06:18 PM (IST)

ਡਕਾਰ (ਏਪੀ): ਸੇਨੇਗਲ ਵਿੱਚ ਇਕ ਬੱਸ ਸੋਮਵਾਰ ਨੂੰ ਇੱਕ ਗਧੇ ਨੂੰ ਬਚਾਉਂਦੇ ਹੋਏ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਮੈਕੀ ਸੈਲ ਨੇ ਟਵੀਟ ਕੀਤਾ ਕਿ ਇਹ ਹਾਦਸਾ ਦੇਸ਼ ਦੇ ਉੱਤਰ ਵਿੱਚ ਨੇਗੁਨ ਸਰੇ ਦੇ ਕੋਲ ਵਾਪਰਿਆ। ਉਸਨੇ ਕਿਹਾ ਕਿ “ਸਾਡੀਆਂ ਸੜਕਾਂ 'ਤੇ ਇੱਕ ਹੋਰ ਘਾਤਕ ਹਾਦਸਾ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਜਹਾਜ਼ ਹਾਦਸੇ 'ਚ ਆਸਟ੍ਰੇਲੀਆਈ ਵਿਅਕਤੀ ਦੇ ਮਾਰੇ ਜਾਣ ਦਾ ਖਦਸ਼ਾ, ਪਰਿਵਾਰ ਚਿੰਤਤ
ਉੱਧਰ ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਇਹ ਟੱਕਰ ਬੱਸ ਅਤੇ ਟਰੱਕ ਵਿਚਾਲੇ ਹੋਈ। ਸਥਾਨਕ ਫਾਇਰ ਵਿਭਾਗ ਦੇ ਕਮਾਂਡਰ ਲੈਫਟੀਨੈਂਟ Ousenau Ndiye ਨੇ ਕਿਹਾ ਕਿ ਬੱਸ ਇੱਕ ਗਧੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਿਛਲੇ ਹਫ਼ਤੇ ਸੇਨੇਗਲ ਦੇ ਕੈਫਰੀਨ ਖੇਤਰ ਦੇ ਗਨੀਵੀ ਪਿੰਡ ਵਿੱਚ ਇੱਕ ਬੱਸ ਹਾਦਸੇ ਵਿੱਚ 40 ਲੋਕਾਂ ਦੀ ਮੌਤ ਹੋ ਗਈ ਸੀ। ਉਸ ਹਾਦਸੇ ਤੋਂ ਬਾਅਦ ਸਰਕਾਰ ਨੇ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।