ਫਿਲੀਪੀਨਜ਼ 'ਚ 82 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਨੂੰ ਲੱਗੀ ਅੱਗ, 73 ਨੂੰ ਬਚਾਇਆ ਗਿਆ
Friday, Aug 26, 2022 - 08:22 PM (IST)
ਮਨੀਲਾ-ਫਿਲੀਪੀਨਜ਼ 'ਚ 82 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਦੱਖਣੀ ਮਨੀਲਾ ਦੇ ਬੰਦਰਗਾਹ ਵੱਲ ਜਾ ਰਹੀ ਇਕ ਕਿਸ਼ਤੀ 'ਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਘਟੋ-ਘੱਟ 73 ਲੋਕਾਂ ਨੂੰ ਬਚਾ ਲਿਆ ਗਿਆ। ਤੱਟ ਰੱਖਿਅਕ ਨੇ ਇਹ ਜਾਣਕਾਰੀ ਦਿੱਤੀ। ਤੱਟ ਰੱਖਿਅਕ ਨੇ ਕਿਹਾ ਕਿ ਓਰੀਐਂਟਲ ਮਿੰਦੋਰੋ ਸੂਬੇ ਦੇ ਕਲਾਪਨ ਸ਼ਹਿਰ ਤੋਂ ਰਵਾਨਾ ਹੋਈ ਕਿਸ਼ਤੀ 'ਐੱਮ.ਵੀ. ਏਸ਼ੀਆ ਫਿਲੀਪੀਨ' 'ਚ ਅੱਗ ਲੱਗਣ ਤੋਂ ਬਾਅਦ ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ। ਇਕ ਮਹਿਲਾ ਸਮੇਤ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਤੱਟ ਰੱਖਿਅਕ ਵੱਲੋਂ ਜਾਰੀ ਵੀਡੀਓ 'ਚ ਕਿਸ਼ਤੀ 'ਚੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਉੱਠਦਾ ਦਿਖਿਆ।
ਇਹ ਵੀ ਪੜ੍ਹੋ : ਪ੍ਰਮੁੱਖ ਏਅਰਲਾਈਨ ਦਾ ਪਾਇਲਟ ਡਰੱਗ ਟੈਸਟ 'ਚ ਹੋਇਆ ਫੇਲ, DGCA ਨੇ ਉਡਾਣ ਡਿਊਟੀ ਤੋਂ ਹਟਾਇਆ
ਇਸ ਕਿਸ਼ਤੀ ਦੇ ਕਰੀਬ ਇਕ ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ 'ਤੇ ਕਈ ਜਹਾਜ਼ਾਂ ਨੇ ਬਟਾਂਗਸ ਬੰਦਰਗਾਹ 'ਤੇ ਲੰਗਰ ਲਾਇਆ ਹੋਇਆ ਹੈ। ਤੱਟ ਰੱਖਿਅਕ ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕੋਸ਼ਿਸ਼ਾਂ 'ਚ ਇਕ ਜਹਾਜ਼ ਤੱਟ ਰੱਖਿਅਕ ਬਲਾਂ ਦੇ ਦੋ ਜਹਾਜ਼ਾਂ ਦੀ ਮਦਦ ਕਰ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ ਅਤੇ ਇਸ ਕਿਸ਼ਤੀ 'ਤੇ 400 ਤੋਂ ਜ਼ਿਆਦਾ ਲੋਕ ਸਵਾਰ ਹੋ ਸਕਦੇ ਸਨ। ਸਮਰੱਥਾ ਤੋਂ ਜ਼ਿਆਦਾ ਲੋਕਾਂ ਦੇ ਸਵਾਰ ਹੋਣ, ਕਿਸ਼ਤੀਆਂ ਦੀ ਮੁਰੰਮਤ ਨਾ ਹੋਣ, ਤੂਫਾਨ 'ਚ ਘਿਰਨ ਕਾਰਨ ਫਿਲੀਪੀਨ ਨੇੜੇ ਸਮੁੰਦਰ 'ਚ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਏਅਰ ਇੰਡੀਆ ਦੇ ਕਰਮਚਾਰੀਆਂ ਦੀ ਤਨਖਾਹ ’ਚ ਕਟੌਤੀ ਹੋਵੇਗੀ ਬੰਦ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ