ਕੈਲੀਫੋਰਨੀਆ ’ਚ ਜਾਤ ਸਬੰਧੀ ਵਿਤਕਰਾ ਖ਼ਤਮ ਕਰਨ ਦੀ ਵਿਵਸਥਾ ਵਾਲੇ ਬਿੱਲ ਨੂੰ ਮਨਜ਼ੂਰੀ

Thursday, Apr 27, 2023 - 12:23 PM (IST)

ਕੈਲੀਫੋਰਨੀਆ ’ਚ ਜਾਤ ਸਬੰਧੀ ਵਿਤਕਰਾ ਖ਼ਤਮ ਕਰਨ ਦੀ ਵਿਵਸਥਾ ਵਾਲੇ ਬਿੱਲ ਨੂੰ ਮਨਜ਼ੂਰੀ

ਵਾਸ਼ਿੰਗਟਨ (ਭਾਸ਼ਾ)– ਭਾਰਤੀ-ਅਮਰੀਕੀ ਵਪਾਰ ਤੇ ਮੰਦਰ ਸੰਗਠਨਾਂ ਦੇ ਸਖ਼ਤ ਵਿਰੋਧ ਦਰਮਿਆਨ ਕੈਲੀਫੋਰਨੀਆ ਦੀ ਸੀਨੇਟ ਨਿਆਂਪਾਲਿਕਾ ਕਮੇਟੀ ਨੇ ਸੂਬੇ ’ਚ ਜਾਤ ਸਬੰਧੀ ਵਿਤਕਰੇ ’ਤੇ ਪਾਬੰਦੀ ਲਗਾਉਣ ਦੀ ਵਿਵਸਥਾ ਕਰਨ ਵਾਲੇ ਇਕ ਬਿੱਲ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਹੈ।

ਕੈਲੀਫੋੋਰਨੀਆ ਰਾਜ ਸੀਨੇ ਨਿਆਂਪਾਲਿਕਾ ਕਮੇਟੀ ਨੇ ਮੰਗਲਵਾਰ ਨੂੰ ਜਾਤ ਸਬੰਧੀ ਵਿਤਕਰੇ ’ਤੇ ਪਾਬੰਦੀ ਸਬੰਧੀ ਬਿੱਲ ਨੂੰ ਸੀਨੇਟ ’ਚ ਮਨਜ਼ੂਰੀ ਲਈ ਭੇਜਣ ਦੇ ਮਤੇ ਦੇ ਪੱਖ ’ਚ ਵੋਟਿੰਗ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਸੂਬੇ ਦੀ ਕੋਈ ਵਿਧਾਇਕਾ ਜਾਤੀ ਸਬੰਧੀ ਕਾਨੂੰਨ ’ਤੇ ਵਿਚਾਰ ਕਰੇਗੀ।

ਇਹ ਖ਼ਬਰ ਵੀ ਪੜ੍ਹੋ : ਕਾਂਗੋ 'ਚ ਘੱਟੋ-ਘੱਟ 60 ਲੋਕਾਂ ਦੀਆਂ ਮਿਲੀਆਂ ਲਾਸ਼ਾਂ

ਬਿੱਲ ਦੇ ਪਾਸ ਹੋਣ ’ਤੇ ਕੈਲੀਫੋਰਨੀਆ ’ਚ ‘ਜਾਤੀ’ ਸੂਬੇ ਦੇ ਵਿਤਕਰੇ ਵਿਰੋਧੀ ਕਾਨੂੰਨ ਦੇ ਤਹਿਤ ਸੁਰੱਖਿਅਤ ਸ਼੍ਰੇਣੀ ’ਚ ਆ ਜਾਵੇਗੀ।

ਇਸੇ ਦੇ ਨਾਲ ਅਮਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਕੈਲੀਫੋਰਨੀਆ ਜਾਤੀਗਤ ਵਿਤਕਰੇ ’ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਅਮਰੀਕੀ ਸੂਬਾ ਬਣ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News