ਇਜ਼ਰਾਇਲ ''ਚ 99 ਸਾਲਾ ਮਹਿਲਾ ਨੇ ਕੋਰੋਨਾ ਨੂੰ ਮਾਤ ਦੇ ਕੇ ਪੇਸ਼ ਕੀਤੀ ਮਿਸਾਲ

Tuesday, May 12, 2020 - 01:59 AM (IST)

ਇਜ਼ਰਾਇਲ ''ਚ 99 ਸਾਲਾ ਮਹਿਲਾ ਨੇ ਕੋਰੋਨਾ ਨੂੰ ਮਾਤ ਦੇ ਕੇ ਪੇਸ਼ ਕੀਤੀ ਮਿਸਾਲ

ਯੇਰੂਸ਼ਲਮ - ਇਜ਼ਰਾਇਲ ਵਿਚ 99 ਸਾਲਾ ਇਕ ਮਹਿਲਾ ਨੇ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨੂੰ ਮਾਤ ਦੇ ਕੇ ਇਕ ਅਨੋਖੀ ਮਿਸਾਲ ਪੇਸ਼ ਕੀਤੀ ਹੈ ਅਤੇ ਉਨ੍ਹਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਥੇ ਸਥਿਤ ਸ਼ਾਰੀ ਜੈਦੇਕ ਮੈਡੀਕਲ ਸੈਂਟਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਕ ਸਾਲ ਪਹਿਲਾਂ ਹੀ ਬਜ਼ੁਰਗ ਮਹਿਲਾ ਸੁਜੀ ਇਤਜ਼ਿੰਗਰ ਆਪਣੇ ਪਤੀ ਹੇਰਸ਼ੇਲ ਦੇ ਨਾਲ ਅਮਰੀਕਾ ਤੋਂ ਆ ਕੇ ਇਥੇ ਇਜ਼ਰਾਇਲ ਵਿਚ ਰਹਿਣ ਲੱਗ ਪਈ ਸੀ। ਅਪ੍ਰੈਲ ਦੇ ਮੱਧ ਵਿਚ ਪਤੀ-ਪਤਨੀ ਦੋਹਾਂ ਨੂੰ ਕੋਰੋਨਾਵਾਇਰਸ ਤੋਂ ਪਾਜ਼ੇਟਿਵ ਪਾਇਆ ਗਿਆ ਸੀ। ਉਨ੍ਹਾਂ ਨੇ ਜਦ ਇਥੋਂ ਦੇ ਨਰਸਿੰਗ ਹੋਮ ਵਿਚ ਜਾਂਚ ਕਰਾਈ ਤਾਂ ਵਾਇਰਸ ਦਾ ਖੁਲਾਸਾ ਹੋਇਆ। ਪਤੀ ਦੀ ਹਾਲਤ ਤੇਜ਼ੀ ਨਾਲ ਖਰਾਬ ਹੁੰਦੇ ਚਲੀ ਗਈ ਅਤੇ ਇਲਾਜ ਦੌਰਾਨ 96 ਸਾਲ ਦੀ ਉਮਰ ਉਸ ਦੀ ਮੌਤ ਹੋ ਗਈ। ਇਸ ਦੇ ਬਾਵਜੂਦ ਹੋਰ ਬੀਮਾਰੀਆਂ ਤੋਂ ਗ੍ਰਸਤ ਪਤਨੀ ਸੁਜੀ ਨੇ ਹਿੰਮਤ ਨਾ ਹਾਰੀ ਅਤੇ ਕੋਰੋਨਾਵਾਇਰਸ ਦੀ ਜੰਗ ਵਿਚ ਉਸ ਨੇ ਜਿੱਤ ਹਾਸਲ ਕਰ ਲਈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਹੁਣ ਤੱਕ 16,492 ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 11,548 ਲੋਕ ਰੀ-ਕਵਰ ਕੀਤੇ ਜਾ ਚੁੱਕੇ ਹਨ।


author

Khushdeep Jassi

Content Editor

Related News