ਹੈਰਾਨੀਜਨਕ! 3 ਸਾਲ ਦਾ ਬੱਚਾ ਬੋਲਦਾ ਹੈ 7 ਭਾਸ਼ਾਵਾਂ

Tuesday, Jan 24, 2023 - 11:12 AM (IST)

ਹੈਰਾਨੀਜਨਕ! 3 ਸਾਲ ਦਾ ਬੱਚਾ ਬੋਲਦਾ ਹੈ 7 ਭਾਸ਼ਾਵਾਂ

ਲੰਡਨ (ਵਿਸ਼ੇਸ਼)- ਤਿੰਨ ਸਾਲ ਦੀ ਉਮਰ ਵਿਚ ਫਰਾਟੇ ਨਾਲ 7 ਭਾਸ਼ਾਵਾਂ ਬੋਲਣ ਵਾਲਾ ਬੱਚਾ ਬ੍ਰਿਟੇਨ ਦੀ ਮੇਨਸਾ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਬਣ ਗਿਆ ਹੈ। ਮੇਨਸਾ ਇਲੀਡ ਬੁੱਧੀਜੀਵੀਆਂ ਦਾ ਸੰਗਠਨ ਹੈ। ਟੈਡੀ ਹੌਬਸ ਇਸਦਾ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਬਣ ਗਿਆ ਹੈ। ਉਸਦੀ ਉਮਰ ਸਿਰਫ 3 ਸਾਲ 9 ਮਹੀਨੇ ਹੈ।ਸਮਰਸੇਟ ਦੇ ਪੋਰਟੀਸ਼ੈੱਡ ਦਾ ਰਹਿਣ ਵਾਲਾ ਇਹ ਬੱਚਾ ਆਪਣੀ ਮਾਂ ਬੋਲੀ ਤੋਂ ਇਲਾਵਾ 6 ਹੋਰ ਭਾਸ਼ਾਵਾਂ ਦੀ 100 ਤੱਕ ਗਿਣਤੀ ਨੂੰ ਵੀ ਸੁਣਾ ਅਤੇ ਪਛਾਣ ਸਕਦਾ ਹੈ। ਇਨ੍ਹਾਂ ਭਾਸ਼ਾਵਾਂ ਵਿਚ ਮੰਦਾਰਿਨ, ਵੇਲਸ, ਫਰੈਂਚ, ਸਪੇਨਿਸ਼ ਅਤੇ ਜਰਮਨ ਵੀ ਸ਼ਾਮਲ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ- 76 ਸਾਲ ਪਹਿਲਾਂ ਪਾਕਿਸਤਾਨ ਤੋਂ ਭਾਰਤ ਲਈ ਜਾਰੀ ਕੀਤੀ 'ਰੇਲਵੇ ਟਿਕਟ' ਵਾਇਰਲ, ਲੋਕ ਹੋਏ ਹੈਰਾਨ

ਪੜ੍ਹ ਲੈਂਦਾ ਹੈ ਹੈਰੀ ਪੋਟਰ ਦੀ ਕਿਤਾਬ

ਟੈਡੀ ਹੌਬਸ ਨੇ 2 ਸਾਲ ਦੀ ਉਮਰ ਤੋਂ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਉਹ ਹੁਣ ਹੈਰੀ ਪੋਟਰ ਦੀਆਂ ਕਿਤਾਬਾਂ ਵੀ ਖੁਦ ਪੜ੍ਹ ਲੈਂਦਾ ਹੈ। ਖਾਲੀ ਸਮੇਂ ਵਿਚ ਉਹ ਸ਼ਬਦ ਦੀ ਤਲਾਸ਼ ਕਰ ਕੇ ਉਨ੍ਹਾਂ ਨੂੰ ਸਿੱਖਦਾ ਹੈ। ਆਈਕਿਊ ਟੈਸਟ ਕਰਾਇਆ ਤਾਂ ਇਹ 160 ਵਿਚੋਂ 139 ਨੰਬਰ ’ਤੇ ਰਿਹਾ। ਉਸਦੇ ਮਾਤਾ ਬੇਥ ਹੌਬਸ ਅਤੇ ਪਿਤਾ ਵਿਲ ਹੈਰਾਨ ਰਹਿ ਗਏ। ਉਨ੍ਹਾਂ ਨੂੰ ਉਮੀਦ ਨਹੀਂ ਕਿ ਉਨ੍ਹਾਂ ਦਾ ਬੇਟਾ ਇੰਨਾ ਤੇਜ਼ ਹੈ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News